FacebookTwitterg+Mail

B'Day Spl : ਬੇਹੱਦ ਰੋਮਾਂਟਿਕ ਅੰਦਾਜ਼ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਕੀਤਾ ਸੀ ਪ੍ਰਪੋਜ਼

abhishek bachchan and aishwarya rai bachchan
05 February, 2019 10:22:05 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਦਾ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 5 ਫਰਵਰੀ 1976 ਨੂੰ ਮੁੰਬਈ 'ਚ ਪੈਦਾ ਹੋਏ ਅਭਿਸ਼ੇਕ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਤਾਂ ਢਿੱਲੀ ਰਹੀ ਪਰ 'ਗੁਰੂ' ਅਤੇ 'ਬੋਲ ਬੱਚਨ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਉਨ੍ਹਾਂ ਦੀ ਫਿਲਮੀ ਗੱਡੀ ਤੁਰ ਪਈ।

PunjabKesari

ਹਾਲਾਂਕਿ ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਵਾਇਰਲ ਹੋਈਆਂ ਸਨ ਕਿ ਅਭਿਸ਼ੇਕ ਕਰਿਸ਼ਮਾ ਕਪੂਰ ਨਾਲ ਵਿਆਹ ਕਰਵਾਉਣਗੇ ਅਤੇ ਦੋਵਾਂ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਅਭਿਸ਼ੇਕ ਨੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਸਾਲ 2007 'ਚ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

PunjabKesari

ਅਭਿਸ਼ੇਕ ਉਮਰ 'ਚ ਐਸ਼ਵਰਿਆ ਤੋਂ ਛੋਟੇ ਹਨ ਪਰ ਫਿਰ ਵੀ ਦੋਵਾਂ ਦੀ ਪ੍ਰੇਮ ਕਹਾਣੀ ਕਾਫੀ ਰੋਮਾਂਚਕ ਰਹੀ। ਅਭਿਸ਼ੇਕ-ਐਸ਼ਵਰਿਆ ਨੇ ਇਕੱਠਿਆਂ ਕਈ ਫਿਲਮਾਂ 'ਚ ਕੰਮ ਕੀਤਾ। ਇਸ ਦੀ ਸ਼ੁਰੂਆਤ 'ਢਾਈ ਅਕਸ਼ਰ ਪ੍ਰੇਮ ਕੇ' ਨਾਲ ਹੋਈ ਸੀ। ਇਸ ਪਿੱਛੋਂ 'ਕੁਛ ਨਾ ਕਹੋ' 'ਚ ਵੀ ਇਹ ਜੋੜੀ ਆਈ ਪਰ ਉਸ ਸਮੇਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਨਹੀਂ ਹੋਈ ਸੀ।

PunjabKesari

ਉਸ ਸਮੇਂ ਦੌਰਾਨ ਐਸ਼ਵਰਿਆ ਵੀ ਪਹਿਲਾਂ ਸਲਮਾਨ ਖਾਨ ਤੇ ਫਿਰ ਵਿਵੇਕ ਓਬਰਾਏ ਨਾਲ ਰਿਲੇਸ਼ਨਸ਼ਿਪ 'ਚ ਸੀ। ਫਿਲਮ 'ਬੰਟੀ ਔਰ ਬਬਲੀ' ਦੇ ਗੀਤ 'ਕਜਰਾਰੇ...' 'ਚ ਦੋਹਾਂ ਨੇ ਇਕੱਠਿਆਂ ਕੰਮ ਕੀਤਾ, ਜਿਸ ਪਿੱਛੋਂ ਇਹ ਖਬਰਾਂ ਆਉਣ ਲੱਗੀਆਂ ਕਿ ਦੋਵਾਂ ਵਿਚਾਲੇ ਨੇੜਤਾ ਵੱਧ ਰਹੀ ਹੈ। ਇਸ ਗੀਤ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ। 

PunjabKesari
ਖਾਸ ਗੱਲ ਇਹ ਸੀ ਕਿ ਇਸ 'ਚ ਅਮਿਤਾਭ ਬੱਚਨ ਨੇ ਵੀ ਆਪਣਾ ਜਲਵਾ ਦਿਖਾਇਆ ਸੀ। ਇਸ ਪਿੱਛੋਂ ਦੋਵਾਂ ਵਿਚਾਲੇ ਨੇੜਤਾ ਵਧਦੀ ਗਈ ਅਤੇ ਮਣੀ ਰਤਨਮ ਦੀ ਫਿਲਮ 'ਗੁਰੂ' ਦੀ ਸ਼ੂਟਿੰਗ ਤੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਐਸ਼ਵਰਿਆ ਨੇ ਵੀ ਇਹ ਪ੍ਰਪੋਜ਼ਲ ਸਵੀਕਾਰ ਕਰਨ 'ਚ ਦੇਰ ਨਹੀਂ ਲਾਈ ਅਤੇ 20 ਅਪ੍ਰੈਲ 2007 ਨੂੰ ਦੋਵਾਂ ਦਾ ਵਿਆਹ ਹੋ ਗਿਆ।

PunjabKesari
ਦੋਵਾਂ ਦਾ ਵਿਆਹ ਕਾਫੀ ਚਰਚਾ ਰਿਹਾ ਸੀ। ਵਿਆਹ 'ਚ ਪਹਿਨੇ ਜਾਣ ਵਾਲੇ ਲਿਬਾਸਾਂ ਅਤੇ ਮਹਿਮਾਨਾਂ ਦੀ ਸੂਚੀ, ਸਭ ਬਾਰੇ ਚਰਚਾ ਹੁੰਦੀ ਰਹੀ ਪਰ ਅਭਿਸ਼ੇਕ ਦੀ ਦਾਦੀ ਭਾਵ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਦੇ ਬੀਮਾਰ ਹੋਣ ਕਾਰਨ ਇਸ ਵਿਆਹ ਨੂੰ ਬੇਹੱਦ ਨਿੱਜ਼ੀ ਰੱਖਿਆ ਗਿਆ ਸੀ। ਵਿਆਹ ਤੋਂ ਚਾਰ ਸਾਲ ਬਾਅਦ ਦੋਹਾਂ ਦੇ ਘਰ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਉਨ੍ਹਾਂ ਨੇ ਆਰਾਧਿਆ ਰੱਖਿਆ, ਜੋ ਹੁਣ ਤੋਂ ਹੀ ਲਾਈਮਲਾਈਟ 'ਚ ਹੈ।

PunjabKesari
ਦੱਸਣਯੋਗ ਹੈ ਕਿ ਅਭਿਸ਼ੇਕ ਦੀ ਪਿਛਲੇ ਸਾਲ 'ਮਨਮਰਜ਼ੀਆਂ' ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨਜ਼ਰ ਆਏ ਸਨ। ਉਥੇ ਹੀ ਐਸ਼ਵਰਿਆ ਰਾਏ ਬੱਚਨ ਦੀ ਪਿਛਲੇ ਸਾਲ 'ਫੰਨੇ ਖਾਨ' ਫਿਲਮ ਰਿਲੀਜ਼ ਹੋਈ ਸੀ।

PunjabKesari

PunjabKesari

PunjabKesari

PunjabKesari

PunjabKesari

PunjabKesari


Tags: Abhishek Bachchan Aishwarya Rai Bachchan Birthday Fanney Khan Manmarziyaan Bollywood Celebrity

Edited By

Sunita

Sunita is News Editor at Jagbani.