ਜਲੰਧਰ (ਬਿਊਰੋ) — ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਇੰਡਸਟਰੀ ਦੇ ਬੈਸਟ ਕਪੱਲਸ 'ਚੋਂ ਇਕ ਹੈ। ਦੋਵੇਂ ਵਿਆਹ ਤੋਂ ਇੰਨ੍ਹੇ ਸਾਲਾਂ ਬਾਅਦ ਵੀ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਹੁਣ ਅੱਜ ਯਾਨੀ 20 ਅਪ੍ਰੈਲ ਨੂੰ ਦੋਵੇਂ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ।
ਦੋਵੇਂ ਇਸ ਸਪੈਸ਼ਲ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਦੋਵੇਂ ਇਸ ਸਪੈਸ਼ਲ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਮਾਲਦੀਵ ਗਏ ਹੋਏ ਹਨ। ਦੋਵਾਂ ਨਾਲ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਵੀ ਗਈ ਹੈ।
ਅਭਿਸ਼ੇਕ ਤੇ ਐਸ਼ਵਰਿਆ ਰਾਏ ਬੱਚਨ ਨੇ ਮਾਲਦੀਵ ਦੀਆਂ ਕੁਝ ਤਸਵੀਰਾਂ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਅਭਿਸ਼ੇਕ ਬੱਚਨ ਨੇ ਇਕ ਸੁੰਦਰ ਲੋਕੇਸ਼ਨ 'ਤੇ ਐਸ਼ਵਰਿਆ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਹਨੀ ਐਂਡ ਦਿ ਮੂਨ''।
ਪਤਨੀ ਐਸ਼ਵਰਿਆ ਦੀ ਇਸ ਆਦਤ ਨੂੰ ਪਸੰਦ ਕਰਦੇ ਹਨ ਅਭਿਸ਼ੇਕ
ਅਭਿਸ਼ੇਕ ਬੱਚਨ ਆਪਣੇ ਭੈਣ ਸ਼ਵੇਤਾ ਬੱਚਨ ਨਾਲ 'ਕੌਫੀ ਵਿਦ ਕਰਨ' ਦੇ ਲਾਸਟ ਸੀਜ਼ਨ 'ਚ ਆਏ ਸਨ।
ਇਸ ਦੌਰਾਨ ਕਰਨ ਜੌਹਰ ਨੇ ਉਸ ਤੋਂ ਪੁੱਛਿਆ ਸੀ ਕਿ ਉਸ ਨੂੰ ਐਸ਼ਵਰਿਆ ਦੀ ਕਿਹੜੀ ਆਦਤ ਪਸੰਦ ਹੈ ਤਾਂ ਅਭਿਸ਼ੇਕ ਨੇ ਜਵਾਬ 'ਚ ਕਿਹਾ, ''ਮੈਨੂੰ ਇਹ ਚੀਜ ਚੰਗੀ ਲੱਗਦੀ ਹੈ ਕਿ ਐਸ਼ਵਰਿਆ ਮੈਨੂੰ ਪਿਆਰ ਕਰਦੀ ਹੈ।''