FacebookTwitterg+Mail

ਮਹਿੰਦੀ ਤੋਂ ਵਿਦਾਈ ਤੱਕ ਕੁਝ ਅਜਿਹੇ ਅੰਦਾਜ਼ 'ਚ ਦਿਖੇ ਸਨ ਐਸ਼ਵਰਿਆ-ਅਭਿਸ਼ੇਕ

abhishek bachchan and aishwarya rai bachchan marriage pictures
20 April, 2018 03:10:41 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਕਪੂਰ ਦੇ ਵਿਆਹ ਨੂੰ ਅੱਜ 11 ਸਾਲ ਹੋ ਗਏ ਹਨ। ਦੋਵਾਂ ਦਾ ਵਿਆਹ 20 ਅਪ੍ਰੈਲ 2007 'ਚ ਹੋਇਆ ਸੀ। ਵਿਆਹ ਬੱਚਨ ਪਰਿਵਾਰ ਦੇ ਬੰਗਲੇ 'ਪ੍ਰਤੀਕਸ਼ਾ' 'ਚ ਹੋਇਆ ਸੀ ਤੇ ਰਿਸੇਪਸ਼ਨ ਤਾਜ ਹੋਟਲ 'ਚ ਹੋਇਆ ਸੀ। ਵਿਆਹ ਸਮੇਂ ਐਸ਼ਵਰਿਆ ਰਾਏ 33 ਸਾਲ ਦੀ ਸੀ ਜਦੋਂ ਅਭਿਸ਼ੇਕ ਦੀ ਉਮਰ 31 ਸਾਲ ਸੀ। ਅੱਜ ਦੋਵਾਂ ਦੀ 6 ਸਾਲ ਦੀ ਇਕ ਬੇਟੀ ਆਰਾਧਿਆ ਹੈ।
Punjabi Bollywood Tadka
ਅਭਿਸ਼ੇਕ ਨੇ ਹੋਟਲ ਦੀ ਬਾਲਕਨੀ 'ਚ ਕੀਤਾ ਸੀ ਐਸ਼ਵਰਿਆ ਨੂੰ ਪ੍ਰਪੋਜ਼
ਇਕ ਇੰਟਰਵਿਊ ਦੌਰਾਨ ਅਭਿਸ਼ੇਕ ਨੇ ਦੱਸਿਆ ਸੀ ਕਿ ਟੋਰੰਟੋ 'ਚ ਜਨਵਰੀ 2007 ਦੇ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਹੋਟਲ ਦੀ ਬਾਲਕਨੀ 'ਚ ਮੈਂ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ। ਬਕੌਲ ਅਭਿਸ਼ੇਕ, ''ਮੈਂ ਐਸ਼ਵਰਿਆ ਰਾਏ ਨੂੰ ਪ੍ਰੋਪਜ਼ ਕਰਦੇ ਸਮੇਂ ਕਾਫੀ ਘਬਰਾਇਆ ਹੋਇਆ ਸੀ ਪਰ ਹਿੰਮਤ ਕਰਕੇ ਮੈਂ ਉਸ ਨੂੰ ਦਿਲ ਦੀ ਗੱਲ ਦੱਸੀ ਤੇ ਐਸ਼ਵਰਿਆ ਨੇ ਵੀ ਹਾਂ ਕਰਨ 'ਚ ਇਕ ਸੈਕਿੰਡ ਦਾ ਸਮਾਂ ਨਹੀਂ ਲਾਇਆ।
Punjabi Bollywood Tadka
7 ਸਾਲਾਂ 'ਚ ਐਸ਼ਵਰਿਆ-ਅਭਿਸ਼ੇਕ ਨੇ ਕੀਤੀਆਂ 6 ਫਿਲਮਾਂ
ਐਸ਼ਵਰਿਆ ਤੇ ਅਭਿਸ਼ੇਕ ਨੇ 7 ਸਾਲਾਂ 'ਚ 'ਢਾਈ ਅੱਖਸ਼ਰ ਪ੍ਰੇਮ ਕੇ', 'ਕੁਛ ਨਾ ਕਹੋ', 'ਬੰਟੀ ਔਰ ਬਬਲੀ', 'ਓਮਰਾਵ ਜਾਨ', 'ਧੂਮ 2', 'ਗੁਰੂ' ਨੂੰ ਮਿਲ ਕੇ 6 ਫਿਲਮਾਂ 'ਚ ਇਕੱਠੇ ਕੰਮ ਕੀਤਾ। ਵਿਆਹ ਤੋਂ ਬਾਅਦ ਦੋਵਾਂ ਦੀ ਫਿਲਮ 'ਸਰਕਾਰ ਰਾਜ' ਤੇ 'ਰਾਵਨ' ਰਿਲੀਜ਼ ਹੋਈ ਸੀ।
Punjabi Bollywood Tadka
ਇਸ ਤੋਂ ਬਾਅਦ ਐਸ਼ਵਰਿਆ ਦੀ ਫਿਲਮ 'ਗੁਜਾਰਿਸ਼' ਰਿਲੀਜ਼ ਹੋਈ ਸੀ ਪਰ ਫਿਰ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣ ਲਈ ਉਸ ਨੇ ਫਿਲਮਾਂ ਤੋਂ ਦੂਰੀ ਬਣਾ ਲਈ। ਇਸ ਤੋਂ ਐਸ਼ਵਰਿਆ ਨੇ ਸਾਲ 2015 'ਚ 'ਜ਼ਜਬਾ' ਫਿਲਮ ਨਾਲ ਇੰਡਸਟਰੀ 'ਚ ਕਮਬੈਕ ਕੀਤਾ, ਜਿਸ ਤੋਂ ਬਾਅਦ ਉਹ 'ਸਰਬਜੀਤ' ਤੇ 'ਏ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆਈ।
Punjabi Bollywood Tadka
ਅਭਿਸ਼ੇਕ 'ਰਵਨ' ਤੋਂ ਬਾਅਦ 'ਧੂਮ 3', 'ਹੈਪੀ ਨਿਊ ਈਅਰ', 'ਹਾਊਸਫੁੱਲ3' 'ਚ ਨਜ਼ਰ ਆਏ ਪਰ ਉਸ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਾ ਦਿਖਾ ਸਕੀਆਂ।
Punjabi Bollywood Tadka
ਕਰਿਸ਼ਮਾ ਨਾਲ ਮੰਗਣੀ ਕਰ ਚੁੱਕੇ ਸੀ ਅਭਿਸ਼ੇਕ, ਫਿਰ ਐਸ਼ਵਰਿਆ ਨਾਲ ਵਧੀਆ ਨਜ਼ਦੀਆਂ
ਉਂਝ ਐਸ਼ਵਰਿਆ ਤੋਂ ਪਹਿਲਾਂ ਸਾਲ 2002 'ਚ ਅਭਿਸ਼ੇਕ ਤੇ ਕਰਿਸ਼ਮਾ ਕਪੂਰ ਦੀ ਮੰਗਣੀ ਹੋਈ ਸੀ ਪਰ ਸਾਲ 2003 'ਚ ਟੁੱਟ ਗਈ, ਜਿਸ ਦਾ ਕਾਰਨ ਐਸ਼ਵਰਿਆ ਸੀ। 
Punjabi Bollywood Tadka
ਐਸ਼ਵਰਿਆ ਦੀ ਕੁੰਡਲੀ 'ਚ ਸੀ ਮੰਗਲ
ਅਜਿਹੀਆਂ ਖਬਰਾਂ ਆਈ ਸਨ ਕਿ ਵਿਆਹ ਦੇ ਠੀਕ ਸਮੇਂ ਪਹਿਲਾਂ ਐਸ਼ਵਰਿਆ ਨੂੰ ਲੈ ਕੇ ਬੱਚਨ ਪਰਿਵਾਰ ਅਮਰ ਸਿੰਘ ਨਾਲ ਵਾਰਾਣਸੀ ਦੇ ਸੰਕਟ ਮੋਚਨ ਤੇ ਵਿਸ਼ਵਨਾਥ ਮੰਦਰ 'ਚ ਵਿਸ਼ੇਸ਼ ਪੂਜਾ ਲਈ ਗਏ ਸਨ।
Punjabi Bollywood Tadka
ਐਸ਼ਵਰਿਆ ਦੀ ਕੁੰਡਲੀ 'ਚ ਮੰਗਲ ਦੋਸ਼ ਸੀ, ਜਿਸ ਦੇ ਨਿਵਾਰਣ ਲਈ ਬੱਚਨ ਪਰਿਵਾਰ ਨੇ ਪੂਜਾ ਕਰਵਾਈ ਸੀ। ਇਸ ਤੋਂ ਬਾਅਦ 20 ਅਪ੍ਰੈਲ 2007 ਨੂੰ ਦੋਵਾਂ ਦਾ ਵਿਆਹ ਹੋਇਆ। ਅਭਿਸ਼ੇਕ ਤੇ ਐਸ਼ਵਰਿਆ ਹਨੀਮੂਨ ਮਨਾਉਣ ਯੂਰਪ ਗਏ ਸਨ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Abhishek BachchanAishwarya Rai BachchanMarriage AnniversaryAmitabh BachchanJaya BachchanAaradhya Bachchan

Edited By

Sunita

Sunita is News Editor at Jagbani.