ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸਾਲ 2000 'ਚ ਨਿਰਦੇਸ਼ਕ ਜੇ ਪੀ ਦੱਤਾ ਦੀ ਫਿਲਮ 'ਰਿਫਊਜੀ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਅਭਿਤਾਭ ਬੱਚਨ ਦਾ ਲਾਡਲਾ ਬੇਟਾ ਅਭਿਸ਼ੇਕ ਬੱਚਨ ਲੀਡ ਕਿਰਦਾਰ 'ਚ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਫਿਲਮ 'ਚ ਅਭਿਸ਼ੇਕ ਨਾਲ ਰੋਮਾਂਟਿਕ ਸੀਨ ਦੀ ਗੱਲ ਹੋਈ ਤਾਂ ਕਰੀਨਾ ਨੇ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਦੱਸਦੇ ਹੋਏ ਕਰੀਨਾ ਨੇ ਕਿਹਾ ਸੀ ਕਿ ਉਹ ਅਭਿਸ਼ੇਕ ਨੂੰ ਭਰਾ ਮੰਨਦੀ ਹੈ। ਪੁਰਾਣੇ ਵੀਡੀਓ ਨਾਲ ਸਾਹਮਣੇ ਆਇਆ ਇਹ ਦਿਲਚਸਪ ਸੱਚ ਅਸਲ 'ਚ ਸਿਮੀ ਅਗਰਵਾਲ ਦੇ ਸ਼ੋਅ ਦੇ ਇਕ ਐਪੀਸੋਡ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰੀਨਾ ਕਪੂਰ ਬਤੌਰ ਮੁਹਿਮਾਨ ਪਹੁੰਚੀ ਸੀ। ਐਪੀਸੋਡ ਦੌਰਾਨ ਸਿਮੀ ਅਗਰਵਾਲ ਨੂੰ ਵੀਡੀਓ ਕਾਲ ਕਰਦੀ ਹੈ। ਇਸੇ ਦੌਰਾਨ ਅਭਿਸ਼ੇਕ ਕਰੀਨਾ ਦੀ ਇਸ ਗੱਲ ਦਾ ਜ਼ਿਕਰ ਕਰਦਾ ਹੈ। ਅਭਿਸ਼ੇਕ ਆਖਦਾ ਹੈ ਕਿ ਉਹ ਪਹਿਲਾਂ ਰੋਮਾਂਟਿਕ ਸੀਨ ਕਦੇ ਨਹੀਂ ਭੁੱਲ ਸਕਦੈ। ਉਹ ਦੱਸਦੇ ਹਨ ਕਿ ਜਦੋਂ ਫਿਲਮ 'ਚ ਕਰੀਨਾ ਨੂੰ ਰੋਮਾਂਟਿਕ ਸੀਨ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਮੇਰੇ ਭਰਾ ਵਰਗਾ ਹੈ। ਇੰਨਾਂ ਹੀ ਨਹੀਂ ਉਸ ਨੇ ਝਿਝਕਦੇ ਹੋਏ ਨਿਰਦੇਸ਼ਕ ਨੂੰ ਇਹ ਕਿਹਾ ਸੀ, ''ਜੇ ਪੀ ਅੰਕਲ, ਮੈਂ ਇਹ ਕਿਵੇਂ ਕਰ ਸਕਦੀ ਹਾਂ। ਅਭਿਸ਼ੇਕ ਮੇਰੇ ਭਰਾ ਵਰਗਾ ਹੈ।'' ਫਿਲਮ ਲਈ ਕਰੀਨਾ ਨੂੰ ਮਿਲਿਆ ਸੀ ਫਿਲਮਫੇਅਰ ਐਵਾਰਡ 'ਰਿਫਊਜੀ' 'ਚ ਕਰੀਨਾ ਤੇ ਅਭਿਸ਼ੇਕ ਤੋਂ ਇਲਾਵਾ ਜੈਕੀ ਸ਼ਰਾਫ, ਸੁਨੀਲ ਸ਼ੈੱਟੀ ਤੇ ਅਨੁਪਮ ਖੇਰ ਵੀ ਮੁੱਖ ਭੂਮਿਕਾ 'ਚ ਸਨ। ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ ਸੀ ਪਰ ਕਰੀਨਾ ਨੂੰ ਇਸ ਲਈ ਫਿਲਮਫੇਅਰ ਦਾ ਬੈਸਟ ਡੈਬਿਊ ਐਵਾਰਡ ਮਿਲਿਆ ਸੀ।