FacebookTwitterg+Mail

ਐਸ਼ਵਰਿਆ ਨੂੰ ਛੱਡ ਹੁਣ ਸ਼ਵੇਤਾ ਨਾਲ ਅਭਿਸ਼ੇਕ ਕਰਨਗੇ ਕਰਨ ਜੌਹਰ ਦੇ ਸ਼ੋਅ 'ਚ ਸ਼ਿਰਕਤ

abhishek bachchan and shweta bachchan nanda
23 October, 2018 04:54:11 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਦਾ ਚੈਟ ਸ਼ੋਅ 'ਕਾਫੀ ਵਿਦ ਕਰਨ' ਸ਼ੁਰੂ ਹੋ ਚੁੱਕਿਆ ਹੈ। ਇਸ ਦੀ ਸ਼ੁਰੂਆਤ ਦੀਪਿਕਾ ਪਾਦੂਕੋਣ-ਆਲੀਆ ਭੱਟ ਨਾਲ 21 ਅਕਤੂਬਰ ਨੂੰ ਹੋ ਚੁੱਕੀ ਹੈ। ਸ਼ੋਅ 'ਚ ਆਯੁਸ਼ਮਾਨ ਖੁਰਾਨਾ ਤੇ ਵਿੱਕੀ ਕੌਸ਼ਲ ਦੀ ਜੋੜੀ ਵੀ ਨਜ਼ਰ ਆਵੇਗੀ। ਇਸ ਤੋਂ ਬਾਅਦ ਖਬਰ ਹੈ ਕਿ ਸ਼ੋਅ 'ਚ ਅਭਿਸ਼ੇਕ ਬੱਚਨ ਵੀ ਨਜ਼ਰ ਆਉਣਗੇ। ਜੀ ਹਾਂ, ਕਰਨ ਜੌਹਰ ਦੇ ਚੈਟ ਸ਼ੋਅ 'ਚ ਅਭਿਸ਼ੇਕ ਬੱਚਨ ਆਉਣਗੇ ਜ਼ਰੂਰ ਪਰ ਉਨ੍ਹਾਂ ਨਾਲ ਐਸ਼ਵਰਿਆ ਰਾਏ ਬੱਚਨ ਨਹੀਂ ਸਗੋਂ ਕੋਈ ਹੋਰ ਕਾਉਚ 'ਤੇ ਬੈਠ ਜ਼ਿੰਦਗੀ ਦੇ ਰਾਜ਼ ਖੋਲ੍ਹਦੀ ਨਜ਼ਰ ਆਵੇਗੀ। ਇਹ ਕੋਈ ਹੋਰ ਨਹੀਂ ਸਗੋਂ ਅਭਿਸ਼ੇਕ ਦੀ ਭੈਣ ਸ਼ਵੇਤਾ ਬੱਚਨ ਹੋਵੇਗੀ। ਉਂਝ ਆਯੁਸ਼ਮਾਨ ਤੇ ਵਿੱਕੀ ਕੌਸ਼ਲ ਨੇ ਕਰਨ ਜੌਹਰ ਦੇ ਸ਼ੋਅ ਦੀ ਸ਼ੂਟਿੰਗ ਕੀਤੀ ਹੈ, ਜਿਸ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।


ਦੱਸ ਦੇਈਏ ਕਿ ਕਰਨ ਜੌਹਰ ਅਭਿਸ਼ੇਕ ਬੱਚਨ ਤੇ ਸ਼ਵੇਤਾ ਚੰਗੇ ਦੋਸਤ ਹਨ। ਕਰਨ ਨੇ ਹੀ ਸ਼ਵੇਤਾ ਤੇ ਅਭਿਸ਼ੇਕ ਨੂੰ ਇਕੱਠੇ ਸ਼ੋਅ 'ਤੇ ਆਉਣ ਦਾ ਸੱਦਾ ਦਿੱਤਾ ਹੈ। ਸ਼ਵੇਤਾ ਦੀ ਗੱਲ ਕਰੀਏ ਤਾਂ ਉਹ ਮੀਡੀਆ ਤੋਂ ਦੂਰ ਹੀ ਰਹਿਣਾ ਪਸੰਦ ਕਰਦੀ ਹੈ। ਹੁਣ ਦੇਖਣਾ ਖਾਸ ਹੈ ਕਿ ਸ਼ਵੇਤਾ-ਅਭਿਸ਼ੇਕ ਸ਼ੋਅ 'ਚ ਇਕ-ਦੂਜੇ ਦੇ ਕਿਹੜੇ ਕਿੱਸੇ ਸੁਣਾ ਫੈਨਜ਼ ਨੂੰ ਹੈਰਾਨ ਕਰਦੇ ਹਨ। ਦੋਵਾਂ ਦੇ ਬਚਪਨ ਦੀਆਂ ਯਾਦਾਂ ਬਾਰੇ ਵੀ ਇਸ ਸ਼ੋਅ 'ਤੇ ਗੱਲ ਹੋਵੇਗੀ।


Tags: Karan Johar Talk Show Koffee With Karan Abhishek Bachchan Shweta Bachchan Nanda Aishwarya Rai Alia Bhatt Deepika Padukone

Edited By

Sunita

Sunita is News Editor at Jagbani.