ਮੁੰਬਈ(ਬਿਊਰੋ)— 'ਰੰਗੀਲਾ', 'ਸੱਤਿਆ', 'ਬਾਦਸ਼ਾਹ', 'ਪੁਕਾਰ' ਤੇ 'ਬੋਲ ਬੱਚਨ' ਵਰਗੀਆਂ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੀਰਜ ਵੋਰਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਵੀਰਵਾਰ ਤੜਕੇ 4 ਵਜੇ ਦੇ ਕਰੀਬ ਅੰਧੇਰੀ (ਮੁੰਬਈ) ਦੇ ਕ੍ਰਿਤੀ ਕੇਅਰ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ।
ਉਹ 54 ਸਾਲ ਦੇ ਸਨ ਤੇ ਪਿਛਲੇ 13 ਮਹੀਨਿਆਂ ਤੋਂ ਕੋਮਾ 'ਚ ਸੀ।
19 ਅਕਤੂਬਰ 2016 ਨੂੰ ਆਏ ਬ੍ਰੇਨ ਸਟ੍ਰੋਕ ਕਾਰਨ ਨੀਰਜ ਨੂੰ ਦਿੱਲੀ ਸਥਿਤ ਐਮਸ 'ਚ ਭਾਰਤੀ ਕਰਵਾਇਆ ਗਿਆ ਸੀ।
ਪਹਿਲਾਂ ਤਾਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਹਾਲਾਂਕਿ ਬਾਅਦ 'ਚ ਹਾਲਤ 'ਚ ਸੁਧਾਰ ਹੋ ਗਿਆ ਸੀ ਤੇ ਮਾਰਚ 2017 'ਚ ਮੁੰਬਈ ਲਿਆਂਦਾ ਗਿਆ ਸੀ।
ਉਦੋਂ ਤੋਂ ਨੀਰਜ ਉਥੇ ਹੀ ਰਹਿ ਰਹੇ ਸਨ।
ਹਸਪਤਾਲ ਤੋਂ ਨੀਰਜ ਦਾ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਦੋਸਤ ਪ੍ਰੋਡਿਊਸਰ ਫਿਰੋਜ ਨਾਡਿਆਡਵਾਲਾ ਦੇ ਘਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦੇ ਕਰੀਬੀ ਅੰਤਿਮ ਦਰਸ਼ਨ ਕਰਨ ਆਏ।
ਸ਼ਾਮ ਨੂੰ ਸਾਂਤਾਕਰੂਜ਼ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ।
ਉਨ੍ਹਾਂ ਨੂੰ ਦੀ ਅੰਤਿਮ ਵਿਦਾਈ 'ਚ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ, ਦਿਲੀਪ ਜੋਸ਼ੀ, ਰਾਜੂ ਸ਼੍ਰੀਵਾਸਤਵ, ਰਾਜਪਾਲ ਯਾਦਵ, ਰੋਹਿਤ ਸ਼ੈੱਟੀ, ਦਰਸ਼ਨ ਜਰੀਵਾਲਾ, ਦੀਪਕ ਤਿਜੋਰੀ, ਸੁਨੀਲ ਪਾਲ, ਸਾਜਿਦ ਨਾਡਿਆਡਵਾਲਾ, ਪਵਨ ਮਲਹੋਤਰਾ ਸਮੇਤ ਕਈ ਸਿਤਾਰੇ ਪੁੱਜੇ।