FacebookTwitterg+Mail

ਭਿਆਨਕ ਸੜਕ ਹਾਦਸੇ 'ਚ ਦਿੱਲੀ ਦੇ ਮਾਡਲ ਦੀ ਮੌਕੇ 'ਤੇ ਮੌਤ

abhishek narula died in delhi car accident
30 October, 2017 03:43:21 PM

ਨਵੀਂ ਦਿੱਲੀ(ਬਿਊਰੋ)— ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਭਰਤ ਨਗਰ 'ਚ ਅੱਧੀ ਰਾਤ ਦੇ ਕਰੀਬ  ਇਕ ਭਿਆਨਕ ਹਾਦਸਾ ਹੋਇਆ, ਜਿਸ 'ਚ ਮਾਡਲ ਅਭਿਸ਼ੇਕ ਨਾਰੂਲਾ ਦੀ ਮੌਤ ਹੋ ਗਈ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਅਭਿਸ਼ੇਕ ਏ. ਟੀ. ਐੱਮ. ਚੋਂ ਪੈਸੇ ਕੱਢਵਾ ਕੇ ਲਾਲ ਬੱਤੀ ਪਾਰ ਕਰਨ ਲਈ ਰੁੱਕੇ ਸਨ ਤਾਂ ਉਸੇ ਸਮੇਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਹੋਂਡਾ ਸਿਟੀ ਨੇ ਉਸ ਦੀ ਹੋਂਡਾ ਅਮੇਜ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹ ਸ਼ੀਸ਼ਾ ਤੋੜਕੇ ਬਾਹਰ ਆ ਡਿੱਗੇ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਘਟਨਾ ਤੋਂ ਬਾਅਦ ਚਾਲਕ ਮੌਕੇ 'ਤੇ ਫਰਾਰ ਹੋ ਗਿਆ ਸੀ ਪਰ ੂਬਾਅਦ 'ਚ ਪੁਲਸ ਨੇ ਉਸ ਗ੍ਰਿਫਤਾਰ ਕਰ ਲਿਆ।
ਦੱਸਣਯੋਗ ਹੈ ਕਿ ਅਭਿਸ਼ੇਕ ਦਿੱਲੀ ਦੀ ਨਿਊ ਫ੍ਰੈਂਡਸ ਕਾਲੋਨੀ ਦਾ ਰਹਿਣ ਵਾਲਾ ਸੀ। ਉਹ ਪਿਛਲੇ 3 ਸਾਲ ਤੋਂ ਮੁੰਬਈ 'ਚ ਮਾਡਲਿੰਗ ਕਰ ਰਿਹਾ ਸੀ ਤੇ ਦੀਵਾਲੀ ਦੇ ਖਾਸ ਮੌਕੇ 'ਤੇ ਘਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਚਾਲਕ ਕਿਰਾਏ ਦੀ ਟੈਕਸੀ 'ਤੇ ਟੈਕਸੀ ਦੇ ਤੌਰ 'ਤੇ ਇਸ ਗੱਡੀ ਨੂੰ ਚਲਾਉਂਦਾ ਸੀ।


Tags: ModelAbhishek NarulaDelhi Car AccidentDeadਮਾਡਲ ਅਭਿਸ਼ੇਕ ਨਾਰੂਲਾ