ਨਵੀਂ ਦਿੱਲੀ— 27 ਮਈ ਨੂੰ ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਖਾਨ ਦਾ ਜਨਮਦਿਨ ਸੀ। 27 ਮਈ ਨੂੰ ਅਬਰਾਮ 4 ਸਾਲ ਦਾ ਹੋ ਗਿਆ। ਬੀਤੀ ਰਾਤ ਸ਼ਾਹਰੁਖ ਨੇ ਆਪਣੇ ਘਰ 'ਚ ਅਬਰਾਮ ਲਈ ਪਾਰਟੀ ਰੱਖੀ ਸੀ। ਗੌਰੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੱਲ੍ਹ ਦੀ ਪਾਰਟੀ ਦੀ ਸੁਹਾਨਾ ਖਾਨ ਅਤੇ ਅਬਰਾਮ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਟਵਿੱਟਰ 'ਤੇ ਪੌਪ ਡਾਇਰੀਜ਼ ਪੇਜ ਨੇ ਅਬਰਾਮ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਤਸਵੀਰਾਂ 'ਚ ਅਬਰਾਮ ਨਾਲ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਬੱਚੇ ਮਾਇਰਾ ਅਤੇ ਕਿਆਰਾ ਵੀ ਹੈ। ਇੱਕ ਤਸਵੀਰ 'ਚ ਅਬਰਾਮ ਨੇ ਆਪਣੀ ਪਸੰਦੀਦਾ ਵ੍ਹਾਈਟ ਸ਼ਰਟ ਪਹਿਨੀ ਹੋਈ ਹੈ ਤਾਂ ਦੂਜੀ ਤਸਵੀਰ 'ਚ ਸਪਾਈਡਰਮੈਨ ਦੇ ਅਵਤਾਰ 'ਚ ਨਜ਼ਰ ਆ ਰਿਹਾ ਹੈ।
ਡੱਬੂ ਰਤਨਾਨੀ ਦੀ ਪਤਨੀ ਮਨੀਸ਼ਾ ਰਤਨਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਬਰਾਮ ਦੀਆਂ ਦੋ ਵੀਡੀਓਜ਼ ਵੀ ਪੋਸਟ ਕੀਤੀਆਂ ਹਨ, ਜਿਸ ਬੱਛੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਸ਼ਾਹਰੁਖ ਨੂੰ ਟਵੀਟ ਕਰਕੇ ਅਬਰਾਮ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਇਸ 'ਤੇ ਸ਼ਾਹਰੁਖ ਨੇ ਟਵੀਟ ਕਰ ਕੇ ਕਿਹਾ ਕਿ ਮੈਨੂੰ ਪਹਿਲਾ ਅਜਿਹਾ ਲੱਗਦਾ ਸੀ ਕਿ ਸਿਰਫ ਮਾਤਾ-ਪਿਤਾ ਹੀ ਆਪਣੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ ਪਰ ਅਬਰਾਮ ਲਈ ਤੁਹਾਡੇ ਮੈਸੇਜ ਤੋਂ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਲੋਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਹੋ। ਦੱਸ ਦਈਏ ਕਿ ਅਬਰਾਮ ਦੀ ਪਾਰਟੀ ਲਈ ਸ਼ਾਹਰੁਖ ਨੇ ਕੱਲ੍ਹ ਦੀ ਸ਼ੂਟਿੰਗ ਵੀ ਜਲਦੀ ਖਤਮ ਕਰ ਦਿੱਤੀ ਸੀ।