ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਲਾਡਲੇ ਅਬਰਾਮ ਖਾਨ ਅੱਜ ਆਪਣਾ 7ਵਾਂ ਜਨਮਦਿਨ ਮਨਾ ਰਿਹਾ ਹੈ। ਅਬਰਾਮ ਖਾਨ ਬਾਲੀਵੁੱਡ ਦੇ ਸਭ ਤੋਂ ਕਿਊਟ ਅਤੇ ਫੇਮਸ ਸਟਾਰ ਕਿਡਸ 'ਚ ਸ਼ਾਮਿਲ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਸਲ 'ਚ ਸਟਾਰ ਕਿਡਸ ਨੂੰ ਜਿਸ ਤਰ੍ਹਾਂ ਅੱਜ ਪੈਪਰਾਜੀ ਫਾਲੋ ਕਰਦੇ ਹਨ ਉਸ ਦੀ ਸ਼ੁਰੂਆਤ ਅਬਰਾਮ ਕਾਰਨ ਸ਼ੁਰੂ ਹੋਈ ਹੈ। ਪਹਿਲੇ ਇਸ ਤਰ੍ਹਾਂ ਪੈਪਰਾਜੀ ਸਟਾਰ ਕਿਡਸ ਨੂੰ ਫਾਲੋ ਨਹੀਂ ਕਰਦੇ ਸਨ ਪਰ ਜਦੋਂ ਅਬਰਾਮ ਨੂੰ ਲੈ ਕੇ ਸ਼ਾਹਰੁਖ ਖਾਨ ਮੀਡੀਆ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ। ਹਾਲਾਂਕਿ, ਸ਼ਾਹਰੁਖ ਖਾਨ ਅਬਰਾਮ ਦੀ ਨਿੱਜ਼ੀ ਜ਼ਿੰਦਗੀ ਨੂੰ ਨਿੱਜ਼ੀ ਹੀ ਰਹਿਣ ਦੇਣਾ ਚਾਹੁੰਦੇ ਹਨ ਪਰ ਫਿਰ ਵੀ ਅਬਰਾਮ ਮੀਡੀਆ ਦੇ ਕੈਮਰਿਆਂ 'ਚ ਕਲਿੱਕ ਹੋ ਹੀ ਜਾਂਦੇ ਹਨ। ਖੁਦ ਸ਼ਾਹਰੁਖ ਖਾਨ ਵੀ ਅਕਸਰ ਸੋਸ਼ਲ ਮੀਡੀਆ 'ਤੇ ਅਬਰਾਮ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਅੱਜ ਅਬਰਾਮ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ।