FacebookTwitterg+Mail

'ਭਾਰਤ' ਦੀ ਸ਼ੂਟਿੰਗ ਲਈ 'ਆਬੂ ਧਾਬੀ' ਪਹੁੰਚੇ ਸਲਮਾਨ ਖਾਨ, ਵੀਡੀਓ ਵਾਇਰਲ

abu dhabi third schedule in  bharat
30 September, 2018 12:00:23 PM

ਮੁੰਬਈ(ਬਿਊਰੋ)— ਇਕ ਪਾਸੇ ਜਿਥੇ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਖਬਰ ਆਈ ਹੈ ਕਿ ਇਸ ਸ਼ੋਅ ਦੇ ਨਾਲ ਸਲਮਾਨ ਖਾਨ ਆਪਣੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਵੀ ਰੁੱਝੇ ਹੋਏ ਹਨ। ਕੁਝ ਸਮਾਂ ਪਹਿਲਾਂ ਸਲਮਾਨ ਦੇ 'ਬਿੱਗ ਬੌਸ 12' ਦੇ ਵੀਕੈਂਡ ਦੇ ਸ਼ੂਟ ਦੀ ਤਸਵੀਰ ਸਾਹਮਣੇ ਆਈ ਸੀ, ਉਥੇ ਹੀ ਹੁਣ ਸਲਮਾਨ 'ਭਾਰਾਤ' ਦੀ ਸ਼ੂਟਿੰਗ ਲਈ ਦੇਸ਼ ਤੋਂ ਬਾਹਰ ਹਨ।

 

All set for Abu Dhabi , next destination Team @Bharat_TheFilm ... pic.twitter.com/6oIH2JZeDU

— ali abbas zafar (@aliabbaszafar) September 23, 2018

ਸਲਮਾਨ ਖਾਨ, ਕੈਟਰੀਨਾ ਕੈਫ ਦੀ ਸਟਾਰਰ ਇਸ ਫਿਲਮ 'ਭਾਰਤ' 'ਚ ਤੱਬੂ, ਜੈਕੀ ਸ਼ਰਾਫ, ਦਿਸ਼ਾ ਪਾਟਨੀ ਅਤੇ ਨੋਰਾ ਫਤੇਹੀ ਵੀ ਨਜ਼ਰ ਆਉਣ ਵਾਲੀਆਂ ਹਨ।

Punjabi Bollywood Tadka

ਫਿਲਮ ਨੂੰ ਅਲੀ ਅੱਬਾਸ ਡਾਇਰੈਕਟ ਕਰ ਰਹੇ ਹਨ, ਜੋ ਫਿਲਮ ਬਾਰੇ ਪਲ-ਪਲ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

Punjabi Bollywood Tadka

ਅਜਿਹੇ 'ਚ ਅਤੁਲ ਅਗਨੀਹੋਤਰੀ ਫਿਲਮ ਦੇ ਪ੍ਰੋਡਿਊਸਰ ਨੇ ਇਕ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ ਕਿ ਸਲਮਾਨ ਫਿਲਮ ਦੀ ਸ਼ੂਟਿੰਗ ਲਈ ਆਬੂ ਧਾਬੀ ਪਹੁੰਚ ਗਏ ਹਨ।

Punjabi Bollywood Tadka

ਵੀਡੀਓ 'ਚ ਸਲਮਾਨ ਖਾਨ ਦਾ ਬੈਕਸਾਈਡ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਏਅਰਪੋਰਟ ਦੀ ਹੈ।

 

 
 
 
 
 
 
 
 
 
 
 
 
 
 

#Bharat in #AbuDhabi @bharat_thefilm @beingsalmankhan @ashley_rebello

A post shared by Atul Agnihotri (@atulreellife) on Sep 28, 2018 at 8:24pm PDT

ਦੱਸ ਦੇਈਏ ਕਿ ਸਲਮਾਨ ਇਸ ਫਿਲਮ ਦੇ ਹੁਣ ਤੱਕ ਦੋ ਸ਼ੈਡਿਊਲਾਂ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਫਿਲਮ ਦਾ ਪਹਿਲਾ ਸ਼ੈਡਿਊਲ ਮੁੰਬਈ ਅਤੇ ਦੂਜਾ ਸ਼ੈਡਿਊਲ ਮਾਲਟਾ 'ਚ ਪੂਰਾ ਕੀਤਾ ਗਿਆ ਅਤੇ ਹੁਣ ਇਸ ਦਾ ਤੀਜਾ ਸ਼ੈਡਿਊਲ ਆਬੂ ਧਾਬੀ 'ਚ ਸ਼ੂਟ ਹੋਣਾ ਹੈ।

 


Tags: Abu Dhabi Malta Salman Khan Third Schedule Bharat Atul Agnihotri Katrina Kaif Disha Patani

Edited By

Sunita

Sunita is News Editor at Jagbani.