FacebookTwitterg+Mail

ਰੈਂਪ ਵਾਕ ਦੌਰਾਨ ਦੀਪਿਕਾ ਪਾਦੂਕੋਣ ਨੇ ਲਗਾਏ ਠੁਮਕੇ, ਵੀਡੀਓ ਵਾਇਰਲ

abu jani sandeep khosla s 33 years in fashion celebrations
06 September, 2019 02:55:08 PM

ਮੁੰਬਈ(ਬਿਊਰੋ)- ਵਿਆਹ ਤੋਂ ਬਾਅਦ ਦੀਪਿਕਾ ਪਾਦੂਕੋਣ ਹੋਰ ਵੀ ਖੂਬਸੂਰਤ ਹੋ ਗਈ ਹੈ। ਹਾਲ ਹੀ ’ਚ ਉਹ ਮਸ਼ਹੂਰ ਡਿਜ਼ਾਈਨਰ ਜੋੜੀ ਅਬੂ ਜਾਨੀ ਅਤੇ ਸੰਦੀਪ ਖੋਸਲਾ ਲਈ ਰੈਂਪ ’ਤੇ ਵਾਕ ਕਰਦੀ ਨਜ਼ਰ ਆਈ। ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ’ਚ ਉਹ ਆਪਣੀ ਵਾਕ ਤੋਂ ਬਾਅਦ ਡਿਜ਼ਾਈਨਰਜ਼ ਨਾਲ ਡਾਂਸ ਕਰਦੀ ਵੀ ਨਜ਼ਰ ਆਈ। ਲਹਿੰਗੇ ’ਚ ਦੀਪਿਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
Punjabi Bollywood Tadka
ਦੱਸ ਦੇਈਏ ਕਿ ਦੀਪਿਕਾ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ਰਣਵੀਰ ਸਿੰਘ ਨਾਲ ਫਿਲ‍ਮ ‘83’ ਦਾ ਸ਼ੈਡੀਊਲ ਖਤਮ ਕਰਕੇ ਵਾਪਸ ਆਈ ਹੈ। ਰੈਂਪ ਵਾਕ ਦੌਰਾਨ ਦੀਪਿਕਾ ਕਾਪੀ ਗਲੈਮਰਸ ਨਜ਼ਰ ਆਈ। ਜਿੱਥੇ ਤੱਕ ਇਸ ਸ਼ੋਅ ਦੀ ਗੱਲ ਹੈ ਤਾਂ ਇਹ ਡਿਜ਼ਾਈਨਰ ਜੋੜੀ ਦੇ 33 ਸਾਲ ਪੂਰੇ ਕਰਨ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ ਸੀ। ਸ਼ੋਅ ਦੇ ਦੌਰਾਨ ਦੀਪਿਕਾ ਪਾਦੂਕੋਣ ਨੇ ਦੋਵਾਂ ਡਿਜ਼ਾਈਨਰਜ਼ ਨਾਲ ਡਿਸਕੋ ਦੀਵਾਨੇ ’ਤੇ ਡਾਂਸ ਵੀ ਕੀਤਾ।
Punjabi Bollywood Tadka
ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ੋਅ ਦੇ ਦਰਸ਼ਕਾਂ ਵਿਚਕਾਰ ਜਯਾ ਬੱਚਨ,ਅਭਿਸ਼ੇਕ ਬੱਚਨ, ਸ਼‍ਵੇਤਾ ਬੱਚਨ, ਸ਼‍ਲੋਕਾ ਮੇਹਿਤਾ, ਰਾਧਿਕਾ ਮਰਚੇਂਟ ਤੇ ਟਵਿੰਕਲ ਖੰਨਾ ਵਰਗੀਆਂ ਹਸ‍ਤ‍ੀਆਂ ਮੌਜ਼ੂਦ ਸਨ।
Punjabi Bollywood Tadka
ਦੀਪਿਕਾ ਦੇ ਕੰਮ ਦੀ ਗੱਲ ਕਰੀਏ ਤਾਂ 2020 ’ਚ ਦੀਪਿਕਾ ਦੋ ਵੱਡੀਆਂ ਫਿਲ‍ਮਾਂ ’ਚ ਦਿਖਾਈ ਦੇਵੇਗੀ। ਪਹਿਲਾਂ ਫਿਲ‍ਮ ‘ਛਪਾਕ’ ਆਵੇਗੀ ਜਿਸ ’ਚ ਉਹ ਇਕ ਐਸਿਡ ਅਟੈਕ ਪੀੜਤਾ ਲਕਸ਼‍ਮੀ ਅੱਗਰਵਾਲ ਦੇ ਕਿਰਦਾਰ ’ਚ ਦਿਖਾਈ ਦੇਵੇਗੀ ਅਤੇ ਦੂਜੀ ਫਿਲਮ ‘83’ ਹੋਵੇਗੀ, ਜਿਸ ’ਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ।
Punjabi Bollywood Tadka

Punjabi Bollywood Tadka

 


Tags: Deepika PadukoneRamp WalkAbu JaniSandeep KhoslaVideoChhapaak 83

Edited By

Manju

Manju is News Editor at Jagbani.