FacebookTwitterg+Mail

ਆਯੁਸ਼ਮਾਨ 'ਤੇ ਲੱਗਾ ਫਿਲਮ ਦੀ ਕਹਾਣੀ ਚੋਰੀ ਕਰਨ ਦਾ ਦੋਸ਼

accused of stealing the film  s story on ayushmann khurrana
01 June, 2019 09:25:44 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਨੂੰ ਲੈ ਕੇ ਇਕ ਖਬਰ ਆ ਰਹੀ ਹੈ। ਖਬਰ ਇਹ ਹੈ ਕਿ ਆਯੁਸ਼ਮਾਨ 'ਤੇ ਫਿਲਮ 'ਬਾਲਾ' ਦੀ ਕਹਾਣੀ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਲੇਖਕ ਕਮਲ ਚੰਦਰਾ ਨੇ ਆਯੁਸ਼ਮਾਨ 'ਤੇ ਲਗਾਏ ਹਨ ਤੇ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਮੁੰਬਈ ਦੇ ਕਾਸ਼ੀ ਮੀਰਾ ਥਾਣੇ 'ਚ ਦਿੱਤੀ ਗਈ ਹੈ। ਇਸ ਦੇ ਨਾਲ ਹੀ 'ਬਾਲਾ' ਫਿਲਮ ਦੇ ਡਾਇਰੈਕਟਰ ਅਮਰ ਕੌਸ਼ਿਕ ਤੇ ਪ੍ਰੋਡਿਊਸਰ ਦਿਨੇਸ਼ ਵਿਜਨ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਇਹ ਮਾਮਲਾ ਪਹਿਲਾਂ ਤੋਂ ਹੀ ਹਾਈ ਕੋਰਟ 'ਚ ਚੱਲ ਰਿਹਾ ਸੀ। ਮਾਰਚ ਮਹੀਨੇ 'ਚ ਕਮਲ ਚੰਦਰਾ ਨੇ ਆਯੁਸ਼ਮਾਨ ਤੇ ਫਿਲਮ ਦੇ ਮੇਕਰਸ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਕੋਰਟ ਵਲੋਂ ਅਜੇ ਤਕ ਇਸ ਕੇਸ ਸਬੰਧੀ ਕੋਈ ਫੈਸਲਾ ਨਹੀਂ ਆਇਆ ਹੈ ਪਰ ਇਸ ਦੇ ਬਾਵਜੂਦ ਫਿਲਮ ਦੀ ਟੀਮ ਵਲੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਹਾਈਕੋਰਟ ਇਸ ਮਾਮਲੇ 'ਚ ਕੀ ਫੈਸਲਾ ਸੁਣਾਉਂਦੀ ਹੈ ਤੇ ਕੀ ਇਹ ਫਿਲਮ ਬਣ ਪਾਉਂਦੀ ਹੈ ਜਾਂ ਨਹੀਂ।


Tags: Ayushmann KhurranaBalaBollywoodPolice CaseBollywood News

Edited By

Lakhan

Lakhan is News Editor at Jagbani.