FacebookTwitterg+Mail

'MTV Ace Of Space' ਦੇ ਮੁਕਾਬਲੇਬਾਜ਼ ਦਾਨਿਸ਼ ਦੀ ਸੜਕ ਹਾਦਸੇ 'ਚ ਮੌਤ

ace of space contestant danish zehen dies
21 December, 2018 11:04:15 AM

ਮੁੰਬਈ (ਬਿਊਰੋ)— ਵਿਕਾਸ ਗੁਪਤਾ ਦੇ ਰਿਐਲਿਟੀ ਸ਼ੋਅ 'MTV Ace Of Space' 'ਚ ਹਾਲ ਹੀ 'ਚ ਸ਼ਾਮਲ ਹੋਣ ਵਾਲੇ ਮਸ਼ਹੂਰ ਯੂਟਿਊਬ ਬਲਾਗਰ ਦਾਨਿਸ਼ ਜ਼ਹੀਨ ਦੀ ਇਕ ਕਾਰ ਰੋਡ ਐਕਸੀਡੈਂਟ 'ਚ ਮੌਤ ਹੋ ਗਈ ਹੈ। 21 ਸਾਲ ਦੀ ਉਮਰ 'ਚ ਦਾਨਿਸ਼ ਨੇ ਸੋਸ਼ਲ ਮੀਡੀਆ 'ਤੇ ਟੀ. ਵੀ. 'ਤੇ ਆਪਣੀ ਵੱਖਰੀ ਪਛਾਣ ਬਣਾਈ ਸੀ। ਉਸ ਦੇ ਇੰਸਟਾਗ੍ਰਾਮ ਪੇਜ 'ਤੇ 891K ਫਾਲੋਅਰਸ ਹੈ। ਦਾਨਿਸ਼ ਜੇਹਨ ਦੀ ਮੌਤ ਨਾਲ ਟੀ. ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਪ੍ਰੋਡਿਊਸਰ ਵਿਕਾਸ ਗੁਪਤਾ ਨੇ ਦਾਨਿਸ਼ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ। 
 

 
 
 
 
 
 
 
 
 
 
 
 
 
 

Dekhte hu mujhko tujhse pyaar hogaya ❤️❤️ #coolestbadboi

A post shared by Danish Zehen ♠️ (@danish_zehen) on Dec 19, 2018 at 3:04am PST

ਐਕਸੀਡੈਂਟ ਨਾਲ ਮਹਿਜ ਕੁਝ ਘੰਟੇ ਪਹਿਲਾਂ ਦਾਨਿਸ਼ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਨੂੰ ਜ਼ਿੰਦਗੀ ਨਾਲ ਕਿੰਨਾ ਜ਼ਿਆਦਾ ਪਿਆਰ ਸੀ। ਇਸ ਵੀਡੀਓ ਨੂੰ ਦਾਨਿਸ਼ ਨੇ 23 ਘੰਟੇ ਪਹਿਲਾ ਪੋਸਟ ਕੀਤਾ ਸੀ, ਜਿਸ ਨੂੰ ਹੁਣ ਤੱਕ 18 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਚ ਦਾਨਿਸ਼ 'ਟਿਕ ਟੌਕ' ਐਪ ਦੇ ਵੀਡੀਓ 'ਚ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਦਾਨਿਸ਼ ਦੇ ਫੈਨਜ਼ ਤੇ ਇੰਡਸਟਰੀ ਦੇ ਲੋਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ। 'ਬਿੱਗ ਬੌਸ 11' ਦੇ ਸਾਬਕਾ ਮੁਕਾਬਲੇਬਾਜ਼ ਵਿਕਾਸ ਗੁਪਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਾਨਿਸ਼ ਲਈ ਇਕ ਇਮੋਸ਼ਨਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਦਾਨਿਸ਼ ਤੂੰ ਹਮੇਸ਼ਾ ਦਿਲ 'ਚ ਰਹੇਗਾ।''


ਦੱਸਣਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦਾਨਿਸ਼ ਸਵੇਰੇ ਇਕ ਵਿਆਹ ਤੋਂ ਪਰਤ ਰਿਹਾ ਸੀ। ਉਸ ਸਮੇਂ ਉਸ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੌਕੇ 'ਤੇ ਹੀ ਦਾਨਿਸ਼ ਦੀ ਮੌਤ ਹੋ ਗਈ। ਇਹ ਘਟਨਾ ਮੁੰਬਈ ਦੇ ਵਾਸ਼ੀ ਦੇ ਨੇੜੇ ਹੋਈ ਹੈ। ਉਸ ਦੇ ਸਟਾਈਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।

 


Tags: MTV Ace Of Space Danish Zehen Death Car Accident Vikas Gupta YouTube Blogger

Edited By

Sunita

Sunita is News Editor at Jagbani.