FacebookTwitterg+Mail

ਸਾਲਾਂ ਬਾਅਦ ਕੰਗਨਾ ਰਣੌਤ ਦੀ ਭੈਣ ਨੇ ਖੋਲ੍ਹਿਆ ਰਾਜ਼, ਦੱਸਿਆ ਮੂੰਹ 'ਤੇ ਤੇਜ਼ਾਬ ਸੁੱਟਣ ਵਾਲੇ ਸ਼ਖਸ ਦਾ ਨਾਂ

acid attack survivor rangoli chandel reveals the name
09 January, 2020 01:32:39 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ ਨੂੰ ਲੈ ਕੇ ਉਠ ਰਹੇ ਵਿਵਾਦਾਂ ਨੂੰ ਇਕ ਪਾਸੇ ਰੱਖ ਦਿਓ ਤੇ ਗੱਲ ਕਰੋ ਇਸ ਫਿਲਮ ਦੀ ਸਟੋਰੀ ਦੀ ਤਾਂ ਇਹ ਇਕ ਰਿਅਲ ਲਾਈਫ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੇ ਜਜ਼ਬੇ ਦੀ ਗੱਲ ਕਰਦੀ ਹੈ। ਇਸ ਫਿਲਮ ਨੂੰ ਹਰ ਪਾਸੇ ਤਾਰੀਫਾਂ ਮਿਲ ਰਹੀਆਂ ਹਨ। ਇਸੇ ਦੌਰਾਨ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਵੀ ਸਾਲਾਂ ਪਹਿਲੇ ਆਪਣੇ ਨਾਲ ਹੋਏ ਭਿਆਨਕ ਐਸਿਡ ਅਟੈਕ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਸ 'ਤੇ ਇਕ ਸਿਰਫਿਰੇ ਨੇ ਐਸਿਡ ਹਮਲਾ ਕੀਤਾ ਸੀ।

ਰੰਗੋਲੀ ਚੰਦੇਲ ਨੇ ਟਵਿਟਰ 'ਤੇ ਆਪਣੀ ਇਕ ਫਾਲੋਅਰ ਨੂੰ ਜਵਾਬ ਦਿੰਦੇ ਹੋਏ ਦੱਸਿਆ, ''ਮੇਰੇ 'ਤੇ ਐਸਿਡ ਅਟੈਕ ਕਰਵਾਉਣ ਵਾਲੇ ਸ਼ਖਸ ਦਾ ਨਾਂ ਅਵਿਨਾਸ਼ ਸ਼ਰਮਾ ਹੈ, ਮੈਂ ਉਨ੍ਹੀਂ ਦਿਨੀਂ ਕਾਲਜ 'ਚ ਸੀ। ਜਦੋਂ ਇਕ ਲੜਕੇ ਨੇ ਮੈਨੂੰ ਪ੍ਰੋਪਜ਼ ਕੀਤਾ ਸੀ। ਮੈਂ ਉਸ ਲਈ ਕਿਸੇ ਤਰ੍ਹਾਂ ਦੀ ਕੋਈ ਫੀਲਿੰਗ ਨਹੀਂ ਰੱਖਦੀ ਸੀ, ਇਸ ਲਈ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਸਾਰਿਆਂ ਨੂੰ ਕਹਿੰਦਾ ਫਿਰਦਾ ਸੀ ਕਿ ਉਹ ਇਕ ਦਿਨ ਮੇਰੇ ਨਾਲ ਵਿਆਹ ਕਰੇਗੀ।''

 

ਰੰਗੋਲੀ ਨੇ ਅੱਗੇ ਕਿਹਾ, ''ਜਦੋਂ ਮੇਰੇ ਮਾਤਾ-ਪਿਤਾ ਨੇ ਇਕ ਏਅਰਫੋਰਸ ਅਫਸਰ ਨਾਲ ਮੇਰੀ ਮੰਗਣੀ ਕਰਵਾ ਦਿੱਤੀ ਤਾਂ ਉਹ ਮੇਰੇ ਨਾਲ ਵਿਆਹ ਕਰਵਾਉਣ ਦੀ ਜਿੰਦ 'ਤੇ ਅੜ ਗਿਆ। ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ। ਮੈਂ ਇਨ੍ਹਾਂ ਧਮਕੀਆਂ 'ਤੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਮੈਂ ਇਸ ਬਾਰੇ ਘਰ ਮਾਤਾ-ਪਿਤਾ ਨੂੰ ਦੱਸਿਆ। ਇਸ ਤੋਂ ਇਲਾਵਾ ਮੈਂ ਇਸ ਬਾਰੇ ਪੁਲਸ 'ਚ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਸ਼ਾਇਦ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ।'' ਇਸ ਤੋਂ ਇਲਾਵਾ ਰੰਗੋਲੀ ਨੇ ਕਿਹਾ, ''ਮੈਂ ਇਕ ਪੀਜੀ 'ਚ ਚਾਰ ਲੜਕੀਆਂ ਨਾਲ ਰਹਿੰਦੀ ਸੀ। ਇਕ ਦਿਨ ਇਕ ਲੜਕਾ ਆਇਆ ਤੇ ਮੇਰੇ ਬਾਰੇ ਪੁੱਛਣ ਲੱਗਾ। ਮੇਰੀ ਦੋਸਤ ਨੇ ਦੱਸਿਆ ਕਿ ਕੋਈ ਤੇਰੇ ਬਾਰੇ ਪੁੱਛ ਰਿਹਾ ਹੈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਇਕ ਭਰੇ ਹੋਏ ਜੱਗ ਨੂੰ ਲੈ ਕੇ ਖੜ੍ਹਾ ਸੀ ਤੇ ਇਕ ਸੈਕਿੰਡ 'ਚ ਹੀ 'ਛਪਾਕ'...।''

 

ਦੱਸਣਯੋਗ ਹੈ ਕਿ ਰੰਗੋਲੀ ਸਾਲਾਂ ਪਹਿਲਾਂ ਐਸਿਡ ਅਟੈਕ ਦਾ ਅਸਹਿਨਸ਼ੀਲ ਦਰਦ ਝੱਲ ਚੁੱਕੀ ਹੈ। ਉਸ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਦੱਸਿਆ ਸੀ। ਇਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਰੰਗੋਲੀ ਸਹਿਮ ਜਾਂਦੀ ਹੈ। ਉਸ ਦੌਰਾਨ ਉਸ ਦਾ ਚਿਹੜਾ ਬੁਰੀ ਤਰ੍ਹਾਂ ਝੁਲਸ ਗਿਆ ਸੀ।


Tags: Deepika PadukoneChhapaakControversyAcid Attack SurvivorRangoli ChandelReveals NameAvinash SharmaKangana Ranaut

About The Author

sunita

sunita is content editor at Punjab Kesari