ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਸਭ ਤੋਂ ਮਸ਼ਹੂਰ ਅਤੇ ਲੰਬੇ ਸਮੇਂ ਤੋਂ ਚੱਲਣ ਵਾਲਾ ਕ੍ਰਾਈਮ ਸ਼ੋਅ CID ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਸਅਲ, ਇਹ ਸ਼ੋਅ 21 ਸਾਲਾ ਬਾਅਦ ਬੰਦ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ CID ਦਾ ਆਖਰੀ ਐਪੀਸੋਡ 29 ਅਕਤੂਬਰ ਨੂੰ ਟੈਲੀਕਾਸਟ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਇਹ ਸ਼ੋਅ 1997 ਤੋਂ ਲਗਾਤਾਰ ਸੋਨੀ ਟੀ. ਵੀ. 'ਤੇ ਆ ਰਿਹਾ ਹੈ। ਅਜਿਹੇ ਬਹੁਤ ਘੱਟ ਸ਼ੋਅ ਹੁੰਦੇ ਹਨ ਜੋ ਆਪਣੀ ਪ੍ਰਸਿੱਧੀ ਦੇ ਬਿਨਾਂ ਬ੍ਰੇਕ ਇੰਨਾ ਲੰਬਾ ਚਲਦੇ ਹਨ।
ਹਾਲ ਹੀ 'ਚ ਸ਼ੋਅ ਨੇ 1546 ਐਪੀਸੋਡ ਪੂਰੇ ਕੀਤੇ ਸਨ। ਟੀ. ਵੀ. ਸ਼ੋਅ ਬੰਦ ਕੀਤੇ ਜਾਣ ਦੀ ਵਜ੍ਹਾ 'ਤੇ ਸ਼ੋਅ 'ਚ ਇੰਸਪੈਕਟਰ ਦਯਾ ਦਾ ਕਿਰਦਾਰ ਨਿਭਾਉਣ ਵਾਲੇ ਦਯਾਨੰਦ ਸ਼ੈੱਟੀ ਨੇ ਦੱਸਿਆ, ''ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ, ਸ਼ੋਅ ਨੂੰ ਟੀ. ਆਰ. ਪੀ. ਮਿਲ ਰਹੀ ਸੀ ਪਰ ਕੁਝ ਦਿਨ ਪਹਿਲਾਂ ਸ਼ੂਟਿੰਗ ਦੌਰਾਨ ਪ੍ਰੋਡਿਊਸਰ ਬੀ. ਪੀ. ਸਿੰਘ ਦਾ ਫੋਨ ਆਇਆ ਕਿ ਸ਼ੋਅ ਨੂੰ ਬੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਫੈਨਜ਼ ਲਈ ਬਹੁਤ ਬੁਰਾ ਲੱਗ ਰਿਹਾ ਹੈ। ਮੈਂ ਆਪਣੇ ਕਿਰਦਾਰ ਨੂੰ ਮਿਸ ਕਰਾਂਗਾ''।
ਇਸ ਸ਼ੋਅ ਨਾਲ ਹੀ ਇਸ ਦੇ ਕਿਰਦਾਰ ਵੀ ਘਰ-ਘਰ 'ਚ ਪਛਾਣ ਰੱਖਦੇ ਹਨ। ਇਨ੍ਹਾਂ 'ਚ ACP ਪ੍ਰਧੂਮਨ ਦੇ ਕਿਰਦਾਰ 'ਚ ਸ਼ਿਵਾਜੀ ਸਾਥਮ, ਦਯਾ ਨੰਦ ਸ਼ੈੱਟੀ ਬਤੌਰ ਇੰਸਪੈਕਟਰ ਦਯਾ ਅਤੇ ਆਦਿਤਿਆ ਸ਼੍ਰੀਵਾਸਤਵ ਨੂੰ ਅਭਿਜੀਤ ਦੇ ਕਿਰਦਾਰ 'ਚ ਪਛਾਣਿਆ ਜਾਂਦਾ ਹੈ।