FacebookTwitterg+Mail

ਬਾਲੀਵੁੱਡ ਸਦਮੇ 'ਚ, ਨਾਮੀ ਕਲਾਕਾਰਾਂ ਨੂੰ ਅਭਿਨੈ ਸਿਖਾਉਣ ਵਾਲੇ ਰੋਸ਼ਨ ਤਨੇਜਾ ਦਾ ਦਿਹਾਂਤ

acting guru roshan taneja dies at 87
11 May, 2019 01:33:46 PM

ਨਵੀਂ ਦਿੱਲੀ (ਬਿਊਰੋ) — ਕਈ ਨਾਮੀ ਫਿਲਮ ਕਲਾਕਾਰਾਂ ਨੂੰ ਅਭਿਨੈ ਦੇ ਗੁਣ ਸਿਖਾਉਣ ਵਾਲੇ ਐਕਟਿੰਗ ਗੁਰੂ ਰੋਸ਼ਨ ਤਨੇਜਾ ਦਾ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਦਿੱਤੀ। 87 ਸਾਲਾ ਦੇ ਰੋਸ਼ਨ ਹਿੰਦੀ ਫਿਲਮ ਦੇ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਜਯਾ ਬੱਚਨ, ਅਨਿਲ ਕਪੂਰ ਤੇ ਸ਼ਤਰੂਘਨ ਸਿਨ੍ਹਾ ਵਰਗੇ ਦਿੱਗਜ ਕਲਾਕਾਰਾਂ ਨੂੰ ਅਭਿਨੈ ਸਿਖਾਇਆ ਸੀ। ਰੋਸ਼ਨ ਦੇ ਬੇਟੇ ਰੋਹਿਤ ਤਨੇਜਾ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਮੇਰੇ ਪਿਤਾ ਦਾ ਸ਼ੁੱਕਰਵਾਰ ਰਾਤ 9.30 ਵਜੇ ਨੀਂਦ 'ਚ ਹੀ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।

  ਸਾਲ 1960 ਤੋਂ ਐਕਟਿੰਗ ਸਿਖਾ ਰਹੇ ਐਕਟਿੰਗ ਗੁਰੂ ਰੋਸ਼ਨ ਤਨੇਜਾ  

ਦੱਸ ਦਈਏ ਕਿ ਸ਼ਬਾਨਾ ਨੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ, ''ਬੀਤੀ ਰਾਤ ਨੂੰ ਰੋਸ਼ਨ ਤਨੇਜਾ ਦੇ ਦਿਹਾਂਤ ਦੀ ਬੁਰੀ ਖਬਰ ਮਿਲੀ। ਉਬ ਐੱਫ. ਟੀ. ਆਈ. ਆਈ. 'ਚ ਮੇਰੇ ਗੁਰੂ ਤੇ ਇਕਲੌਤੇ ਅਜਿਹੇ ਇਨਸਾਨ ਸਨ, ਜਿਨ੍ਹਾਂ ਦੇ ਮੈਂ ਪੈਰ ਛੂਹਦੀ ਸੀ।''


ਅਭਿਨੇਤਾ ਰਾਕੇਸ਼ ਬੇਦੀ ਨੇ ਲਿਖਿਆ ਕਿ ''ਮੇਰੇ ਲਈ ਬੇਹੱਦ ਦੁੱਖ ਭਰਿਆ ਦਿਨ ਹੈ। ਮੇਰੇ ਗੁਰੂ ਰੋਸ਼ਨ ਤਨੇਜਾ ਦਾ ਕੱਲ ਦਿਹਾਂਤ ਹੋ ਗਿਆ। ਮੇਰੇ ਕਰੀਅਰ ਨੂੰ ਬਣਾਉਣ ਲਈ ਉਨ੍ਹਾਂ ਦਾ ਅਹਿਸਾਨਮੰਦ ਹਾਂ।''
ਦੱਸਣਯੋਗ ਹੈ ਕਿ ਰੋਸ਼ਨ ਦੇ ਪਰਿਵਾਰ 'ਚ ਪਤਨੀ ਮੀਥਿਕਾ ਤੇ ਦੋ ਬੇਟੇ ਰੋਹਿਤ ਤੇ ਰਾਹੁਲ ਹਨ। ਸਾਂਤਾਕਰੂਜ ਵੈਸਟ ਦੇ ਵਿਧੁਤ ਸ਼ਹਿਦਾਹਗ੍ਰਹਿ 'ਚ ਸ਼ਾਮ 4.30 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। 


Tags: Acting GuruRoshan TanejaDiesShabana AzmiNaseeruddin ShahJaya BachchanAnil KapoorShatrughan Sinha

Edited By

Sunita

Sunita is News Editor at Jagbani.