ਨਵੀਂ ਦਿੱਲੀ : ਹਾਲ ਹੀ 'ਚ ਸੁਪਰਸਟਾਰ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਸਲਮਾਨ ਖਾਨ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਹ ਹਾਲੇ ਆਪਣੀ ਕਿਸੀ ਵੀ ਆਉਣ ਵਾਲੀ ਫਿਲਮ ਲਈ ਕਾਸਟਿੰਗ ਕਰ ਰਹੇ ਹਨ ਅਤੇ ਅਫਵਾਹ ਫੈਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਗੱਲ ਵੀ ਕੀਤੀ ਸੀ। ਹੁਣ ਇਸ ਟਵੀਟ ਨਾਲ ਜੁੜਿਆ ਇਕ ਮਾਮਲੇ ਸਾਹਮਣੇ ਆਇਆ ਹੈ, ਜਿਥੇ ਐਕਟਰ ਅੰਸ਼ ਅਰੋੜਾ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਐਕਟਰ ਨੂੰ ਵੀ ਸਲਮਾਨ ਖਾਨ ਦੀ ਫਿਲਮ ਵਲੋਂ ਕਾਸਟਿੰਗ ਨੂੰ ਲੈ ਕੇ ਕਈ ਫੇਕ ਮੇਲ ਅਤੇ ਕਾਲ ਆ ਚੁੱਕੇ ਹਨ।
ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਅਨੁਸਾਰ, ਐਕਟਰ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ਰੂਤੀ ਨਾਮ ਦੀ ਸਖਸ਼ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਸਲਮਾਨ ਖਾਨ ਦੀ ਅਗਲੀ ਫਿਲਮ 'ਟਾਈਗਰ ਜ਼ਿੰਦਾ ਹੈ 3' 'ਚ ਉਨ੍ਹਾਂ ਨੂੰ ਨੈਗੇਟਿਵ ਕਿਰਦਾਰ ਆਫਰ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਨੂੰ ਸਲਮਾਨ ਖਾਨ ਫਿਲਮਸ ਦੇ ਨਾਂ ਤੋਂ ਬਣੀ ਫੇਕ ਆਈਡੀ ਤੋਂ ਮੇਲ ਵੀ ਆਈ ਸੀ, ਜਿਸ 'ਚ ਉਨ੍ਹਾਂ ਦੇ ਆਡੀਸ਼ਨ ਲਈ ਡਾਈਰੈਕਟਰ ਪ੍ਰਭੂਦੇਵਾ ਨਾਲ ਮੀਟਿੰਗ ਕਰਨ ਦਾ ਵੀ ਜ਼ਿਕਰ ਹੈ।

ਅੰਸ਼ ਨੇ ਦੱਸਿਆ ਕਿ ਸਲਮਾਨ ਖਾਨ ਫਿਲਮਸ ਦਾ ਖੁਦ ਨੂੰ ਮੈਂਬਰ ਦੱਸ ਰਹੀ ਸ਼ਰੂਤੀ ਨੇ ਕਿਹਾ ਕਿ ਉਹ ਸਲਮਾਨ ਦੀ ਅਗਲੀ ਫਿਲਮ ਲਈ ਕਾਸਟਿੰਗ ਕਰ ਰਹੇ ਹਨ ਅਤੇ ਨੈਗੇਟਿਵ ਰੋਲ ਲਈ ਮੇਰਾ ਆਡੀਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਮੈਨੂੰ ਕਿਰਦਾਰ ਅਤੇ ਕਹਾਣੀ ਬਾਰੇ ਵੀ ਦੱਸਿਆ। ਸਲਮਾਨ ਤੇ ਫਿਲਮ ਦੇ ਨਿਰਦੇਸ਼ਕ ਪ੍ਰਭੂ ਦੇਵਾ ਨਾਲ 3 ਮਾਰਚ ਨੂੰ ਇਕ ਮੀਟਿੰਗ ਕਰਨ ਦੀ ਗੱਲ ਕੀਤੀ ਗਈ ਸੀ ਪਰ ਬਾਅਦ 'ਚ ਉਨ੍ਹਾਂ ਦੇ ਰੁੱਝੇ ਹੋਣ ਦਾ ਹਵਾਲਾ ਦੇ ਕੇ ਇਸ ਮੀਟਿੰਗ ਨੂੰ ਕੈਂਸਲ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਅਤੇ ਤਸਵੀਰਾਂ ਦੇ ਆਧਾਰ 'ਤੇ ਹੀ ਸਲੈਕਟ ਕੀਤਾ ਗਿਆ ਹੈ। ਹਾਲਾਂਕਿ, ਜਦੋਂ ਸਲਮਾਨ ਫਿਲਮਸ ਵਲੋਂ ਅਧਿਕਾਰਿਕ ਰੂਪ ਤੋਂ ਦੱਸਿਆ ਗਿਆ ਕਿ ਉਹ ਕਿਸੀ ਫਿਲਮ ਲਈ ਕਾਸਟਿੰਗ ਨਹੀਂ ਕਰ ਰਹੇ ਤਾਂ ਅੰਸ਼ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸੇ ਕਾਰਨ ਉਨ੍ਹਾਂ ਦੇ ਸ਼ੈਡਿਊਲ 'ਤੇ ਵੀ ਅਸਰ ਪਿਆ ਹੈ।
ਇਸਤੋਂ ਬਾਅਦ ਸਲਮਾਨ ਦੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਨੋਟਿਸ ਜਾਰੀ ਕੀਤਾ ਗਿਆ, ਜਿਸ 'ਚ ਲਿਖਿਆ, ਇਹ ਸੂਚਿਤ ਕੀਤਾ ਜਾਂਦਾ ਹੈ ਕਿ ਨਾ ਤਾਂ ਸਲਮਾਨ ਖਾਨ ਅਤੇ ਨਾ ਹੀ ਉਨ੍ਹਾਂ ਦੀ ਕੰਪਨੀ ਇਸ ਸਮੇਂ ਕਿਸੀ ਫਿਲਮ ਲਈ ਕਾਸਟਿੰਗ ਕਰ ਰਹੀ ਹੈ। ਕਿਰਪਾ ਕਰਕੇ ਇਸ ਸਬੰਧੀ ਮਿਲਣ ਵਾਲੇ ਕਿਸੇ ਵੀ ਮੈਸੇਜ ਜਾਂ ਈਮੇਲ 'ਤੇ ਵਿਸ਼ਵਾਸ ਨਾ ਕੀਤਾ ਜਾਵੇ। ਜੇਕਰ ਇਸ ਬਾਰੇ ਪਤਾ ਲੱਗਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।