FacebookTwitterg+Mail

ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਅਮਜ਼ਦ ਖਾਨ ਦੇ ਭਰਾ ਇਮਤਿਆਜ਼ ਖਾਨ ਦਾ ਦਿਹਾਂਤ

actor imtiaz khan  krutika desai s husband and amjad khan s brother  dies
17 March, 2020 02:02:47 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਜ਼ਦ ਖਾਨ ਦੇ ਭਰਾ ਇਮਤਿਆਜ਼ ਖਾਨ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਮਤਿਆਜ਼ ਦਾ ਦਿਹਾਂਤ 15 ਮਾਰਚ ਨੂੰ ਹੋਇਆ। ਉਹ ਮਸ਼ਹੂਰ ਟੀ. ਵੀ. ਅਦਾਕਾਰਾ ਕਰੁਤਿਕਾ ਦੇਸਾਈ ਦੇ ਪਤੀ ਸਨ। ਇਮਤਿਆਜ਼ ਦੇ ਦਿਹਾਂਤ ਦੀ ਖਬਰ ਨਾਲ ਪੂਰੀ ਫਿਲਮ ਇੰਡਸਟਰੀ ਸੋਗ 'ਚ ਡੁੱਬੀ ਹੋਈ ਹੈ। ਕਈ ਸਿਤਾਰਿਆਂ ਨੇ ਟਵਿਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸਾਰਿਆਂ ਨੇ ਇਮਤਿਆਜ਼ ਨਾਲ ਜੁੜੀਆਂ ਯਾਦਾਂ ਨੂੰ ਵੀ ਸ਼ੇਅਰ ਕੀਤਾ ਹੈ। ਬਾਲੀਵੁੱਡ ਐਕਟਰ ਜਾਵੇਦ ਜਾਫਰੀ ਨੇ ਇਮਤਿਆਜ਼ ਖਾਨ ਨੂੰ ਲੈ ਕੇ ਇਕ ਇਮੋਸ਼ਨਲ ਪੋਸਟ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਅਮਜ਼ਦ ਖਾਨ ਨਾਲ ਇਮਤਿਆਜ਼ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਾਵੇਦ ਜਾਫਰੀ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਸੀਨੀਅਰ ਐਕਟਰ ਇਮਤਿਆਜ਼ ਖਾਨ ਦਾ ਦਿਹਾਂਤ। ਉਨ੍ਹਾਂ ਨਾਲ 'ਗੈਂਗ' 'ਚ ਕੰਮ ਕੀਤਾ ਸੀ। ਸ਼ਾਨਦਾਰ ਐਕਟਰ ਤੇ ਇਕ ਬਿਹਤਰੀਨ ਇਨਸਾਨ...ਵਾਹਿਗੁਰੂ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।''

ਜਾਵੇਦ ਜਾਫਰੀ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਅੰਜੂ ਮਹੇਂਦਰੂ ਨੇ ਵੀ ਇਮਤਿਆਜ਼ ਖਾਨ ਦੇ ਦਿਹਾਂਤ 'ਤੇ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ। ਅੰਜੂ ਨੇ ਵੀ ਇਕ ਇਮਤਿਆਜ਼ ਖਾਨ ਨਾਲ ਅਮਜ਼ਦ ਖਾਨ ਤੇ ਉਨ੍ਹਾਂ ਦੇ ਪਰਿਵਾਰ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਇਕ ਸਮੇਂ ਦੀ ਗੱਲ ਹੈ!!! ਮੇਰੇ ਦੋਸਤ ਇਮਤਿਆਜ਼ ਖਾਨ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।''

 
 
 
 
 
 
 
 
 
 
 
 
 
 

Once upon a time!!! Rest in eternal peace my friend@Imtiaz Khan🙏

A post shared by Anju Mahendroo (@anjumahendroo) on Mar 16, 2020 at 3:32pm PDT

ਦੱਸਣਯੋਗ ਅਮਜ਼ਦ ਖਾਨ ਦਾ ਦਿਹਾਂਤ ਸਾਲ 1992 'ਚ ਹੋਇਆ ਸੀ। ਦੱਸ ਦਈਏ ਕਿ ਇਮਤਿਆਜ਼ ਖਾਨ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸਨ। ਉਨ੍ਹਾਂ ਨੇ ਐਕਟਿੰਗ ਦੇ ਨਾਲ-ਨਾਲ ਫਿਲਮ ਨਿਰਦੇਸ਼ਨ 'ਚ ਵੀ ਹੱਥ ਆਜਮਾਇਆ ਸੀ। ਉਹ 'ਨੂਰ ਜਹਾਂ', 'ਹਲਚਲ' ਅਤੇ 'ਗੈਂਗ' ਵਰਗੀਆਂ ਫਿਲਮਾਂ 'ਚ ਨਜ਼ਰ ਆਏ ਸਨ। ਸਾਲ 1973 'ਚ ਆਈ ਫਿਲਮ 'ਯਾਦੋਂ ਕੀ ਬਾਰਾਤ' 'ਚ 'ਰੂਪੇਸ਼' ਉਨ੍ਹਾਂ ਦਾ ਯਾਦਗਾਰ ਕਿਰਦਾਰ ਹੈ। ਉਨ੍ਹਾਂ ਨੇ ਅਮਜ਼ਦ ਖਾਨ ਵਰਗੀ ਪਛਾਣ ਤਾਂ ਨਹੀਂ ਮਿਲ ਸਕੀ ਪਰ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਕਾਫੀ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਦੀ ਲਪੇਟ 'ਚ ਇਹ 4 ਸੁਪਰ ਸਟਾਰ, ਇਕ ਨੇ ਖੁਦ ਨੂੰ ਕੀਤਾ ਘਰ 'ਚ ਬੰਦ


Tags: Amjad KhanDeathImtiaz KhanKrutika DesaiAnju MahendrooHulchulPyaara DostProcession of MemoriesNoor Jahan

About The Author

sunita

sunita is content editor at Punjab Kesari