FacebookTwitterg+Mail

ਮਸ਼ਹੂਰ ਟੀ ਵੀ ਕਲਾਕਾਰ ਜਗੇਸ਼ ਮੁਕਾਟੀ ਦਾ ਹੋਇਆ ਦਿਹਾਂਤ

actor jagesh mukati death
11 June, 2020 08:03:45 PM

ਮੁੰਬਈ (ਬਿਊਰੋ) - ਟੈਲੀਵਿਜ਼ਨ ਸੀਰੀਅਲ ਦੇ ਚਰਚਿਤ ਕਲਾਕਾਰ ਜਗੇਸ਼ ਮੁਕਾਟੀ ਦਾ ਅੱਜ ਦਿਹਾਂਤ ਹੋ ਗਿਆ ਹੈ। 47 ਸਾਲ ਦੇ ਜਗੇਸ਼ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਮੁੰਬਈ ਦੇ ਇਕ ਨਿੱਜੀ ਹਸਤਪਤਾਲ 'ਚ ਦਾਖਲ ਸਨ ਤੇ ਬੀਤੀ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਏ । ਗੱਲ ਕਰੀਏ ਜਗੇਸ਼ ਮੁਕਾਟੀ ਦੇ ਕਰੀਅਰ ਦੀ ਤਾਂ ਉਨ੍ਹਾਂ ਨੇ ਗੁਜਰਾਤੀ ਥੀਏਟਰ 'ਚ ਕਲਾਕਾਰ ਵੱਜੋਂ ਖਾਸ ਪਹਿਚਾਣ ਬਣਾਈ।ਪਰ ਜਗੇਸ਼ ਮੁਕਾਟੀ ਨੂੰ ਟੀ ਵੀ ਸੀਰੀਅਲ 'ਸ਼੍ਰੀ ਗਣੇਸ਼' ਤੋਂ ਖਾਸ ਪਹਿਚਾਣ ਮਿਲੀ । ਜਿਸ 'ਚ ਜਗੇਸ਼ ਮੁਕਾਟੀ ਨੇ ਭਗਵਾਨ 'ਗਣੇਸ਼' ਦਾ ਕਿਰਦਾਰ ਨਿਭਾਇਆ ਸੀ।

 

ਇਸ ਇਲਾਵਾ ਤੋਂ ਜਗੇਸ਼ ਮੁਕਾਟੀ ਨੇ 'ਕਸਮ ਸੇ', 'ਅਮਿਤਾ ਕਾ ਅਮਿਤ' ਵਰਗੇ ਸੀਰੀਅਲ ਅਤੇ ਕਈ ਐਡ ਫਿਲਮਾਂ 'ਚ ਕੰਮ ਕੀਤਾ ਸੀ। ਜਗੇਸ਼ ਹਿੰਦੀ ਫਿਲਮ 'ਹੱਸੀ ਤੋਂ ਫਸੀ' ਤੇ 'ਮਨ'  'ਚ ਵੀ ਕੰਮ ਕਰ ਚੁੱਕੇ ਸਨ।ਜਗੇਸ਼ ਮੁਕਾਟੀ ਦੇ ਹੋਏ ਦਿਹਾਂਤ 'ਤੇ ਉਨ੍ਹਾਂ ਦੀ ਸਹਿ-ਕਲਾਕਾਰ ਰਹਿ ਚੁੱਕੀ ਅੰਬਿਕਾ ਰੰਜਨਕਰ ਨੇ ਜਗੇਸ਼ ਮੁਕਾਟੀ ਨਾਲ ਆਪਣੀ ਇਕ ਤਸਵੀਰ ਸਾਂਝੀ ਕਰ ਸ਼ਰਧਾਂਜਲੀ ਦਿੱਤੀ ਹੈ। 
 


Tags: Jagesh Mukati Died Jagesh Mukati Passes Away Jagesh Mukati Actor Jagesh Mukati films Jagesh Mukati TV serial Jagesh Mukati Shri Ganesh Serial

About The Author

Lakhan

Lakhan is content editor at Punjab Kesari