FacebookTwitterg+Mail

ਕੈਂਸਰ ਨਾਲ ਲੜਨ ਵਾਲੀ ਮਸ਼ਹੂਰ ਅਦਾਕਾਰਾ ਨੇ ਮੰਗਿਆ ਫਿਲਮਾਂ 'ਚ ਕੰਮ

actor nafisa ali sodhi seeking good work in bollywood for her comeback
03 July, 2019 02:48:22 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨਫੀਸਾ ਅਲੀ ਸੋਢੀ ਬ੍ਰੈਸਟ ਕੈਂਸਰ ਨਾਲ ਲੜਨ ਤੋਂ ਬਾਅਦ ਮੁੜ ਕੰਮ ਕਰਨਾ ਚਾਹੁੰਦੀ ਹੈ। ਕੀਮੋਥੈਰੇਪੀ ਕਾਰਨ ਉਨ੍ਹਾਂ ਦੇ ਵਾਲ ਝੜ ਗਏ ਹਨ ਪਰ ਉਨ੍ਹਾਂ ਦੀ ਖੂਬਸੂਰਤੀ ਹਾਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੇ ਇਕ ਪੋਰਟਫੋਲੀਓ ਸ਼ੇਅਰ ਕਰਦੇ ਹੋਏ ਬਾਲੀਵੁੱਡ 'ਚ ਵਾਪਸੀ ਦੀ ਇੱਛਾ ਜ਼ਾਹਿਰ ਕੀਤੀ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਮੰਗਿਆ ਕੰਮ

62 ਸਾਲ ਦੀ ਨਫੀਸਾ ਨੇ ਇੰਸਟਾਗ੍ਰਾਮ 'ਤੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦਾ ਬਾਲਡ ਲੁੱਕ ਨਜ਼ਰ ਆ ਰਿਹਾ ਹੈ। ਬਾਵਜੂਦ ਇਸ ਦੇ ਉਸ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਮੈਂ ਨਫੀਸਾ ਅਲੀ ਸੋਢੀ, ਮੈਂ ਹਿੰਦੀ ਸਿਨੇਮਾ 'ਚ ਚੰਗੇ ਕਿਰਦਾਰ ਕਰਨਾ ਚਾਹੁੰਦੀ ਹਾਂ। ਇਸ ਲਈ ਇਕ ਚੰਗੀ ਸਕ੍ਰਿਪਟ ਦੀ ਭਾਲ ਕਰ ਰਹੀ ਹਾਂ। ਮੈਂ ਆਪਣੀਆਂ ਭਾਵਨਾਵਾਂ ਨੂੰ ਦੱਸਣਾ ਚਾਹੁੰਦੀ ਹਾਂ। ਭਗਵਾਨ ਨੇ ਸਾਰਿਆਂ ਨੂੰ ਇੰਨੀ ਸ਼ਕਤੀ ਦਿੱਤੀ ਹੈ ਕਿ ਉਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕੇ। ਘੱਟ ਉਮਰ 'ਚ ਮਹਿਲਾਵਾਂ ਨੂੰ ਨਿਸ਼ਾਨੇ 'ਤੇ ਲੈਣਾ ਬੰਦ ਕਰੋ। ਧਰਮ ਨੂੰ ਲੈ ਕੇ ਵਧ ਰਹੀ ਇੰਟੋਲਰੈਂਸ ਨੂੰ ਬੰਦ ਕਰੋ। ਭਾਰਤੀਆਂ ਨੂੰ ਹੁਕਮ ਦੇਣਾ ਬੰਦ ਕਰੋ। ਭਾਰਤ ਸਭ ਤੋਂ ਵੱਖ ਹੈ ਅਤੇ ਸਾਨੂੰ ਆਪਣੇ ਧਰਮ ਨਿਰਪੇਖ ਤਾਨੇ-ਬਾਣੇ ਦੀ ਰੱਖਿਆ ਕਰਨੀ ਚਾਹੀਦੀ ਹੈ। ਡਿਵਾਇਡ ਐਂਡ ਰੋਲ ਨੂੰ ਰੋਕਣਾ ਚਾਹੀਦਾ ਹੈ। ਇਕ ਬੇਹਿਤਰ ਦੁਨੀਆ 'ਤੇ ਧਿਆਨ ਦੇਣ ਦੀ ਜ਼ਰੂਰ ਹੈ।''

 

 
 
 
 
 
 
 
 
 
 
 
 
 
 

I am a flower child ...I recall myself when I was 20 and I just felt for young actor Zaira Wasim. I thought let me put this message out that work is something which is your choice. It is your freedom, your independent right. India gives you the Constitutional right and freedom of choice to choose .There are many pressures young people are surrounded by... but if you have a choice, make you sure you think and make the right decision. God ( the energy of the universe) is always with each of us no matter what our religious belief are. I respect all religions and teach my children the same . We are children of this Universe. So explore and become thoughtful and caring beings .

A post shared by nafisa ali sodhi (@nafisaalisodhi) on Jul 3, 2019 at 12:58am PDT

ਨੀਨਾ ਗੁਪਤਾ ਨੇ ਵੀ ਸੋਸ਼ਲ ਮੀਡੀਆ 'ਤੇ ਮੰਗਿਆ ਸੀ ਕੰਮ

ਨਫੀਸਾ ਤੋਂ ਪਹਿਲਾ ਨੀਨਾ ਗੁਪਤਾ ਵੀ ਇਸੇ ਤਰ੍ਹਾਂ ਦੀ ਪੋਸਟ ਦੇ ਜ਼ਰੀਏ ਕੰਮ ਦੀ ਮੰਗ ਕਰ ਚੁੱਕੀ ਹੈ। ਨੀਨਾ ਗੁਪਤਾ ਨੂੰ ਆਪਣੀ ਪੋਸਟ ਤੋਂ ਬਾਅਦ 5 ਫਿਲਮਾਂ ਆਫਰ ਹੋਈਆਂ ਸਨ। ਇਨ੍ਹਾਂ 'ਚੋਂ ਇਕ ਸੀ 'ਬਧਾਈ ਹੋ', ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ 'ਚੋਂ ਇਕ ਹੈ।


Tags: Nafisa Ali SodhiFormer Beauty QueenOvarian CancerInstagramLife In A MetroMajor SaabIndian Cinema

Edited By

Sunita

Sunita is News Editor at Jagbani.