FacebookTwitterg+Mail

‘ਬੇਹੱਦ 2’ ਦੀ ਸ਼ੂਟਿੰਗ ਦੌਰਾਨ ਇਹ ਅਭਿਨੇਤਾ ਹੋਏ ਗੰਭੀਰ ਜ਼ਖਮੀ

actor rajat verma injured during shoot of beyhadh 2
27 December, 2019 04:49:03 PM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਚਰਚਿਤ ਸ਼ੋਅ ‘ਬੇਹੱਦ 2’ ਦੀ ਸ਼ੂਟਿੰਗ ਦੌਰਾਨ ਹੋਏ ਇਕ ਹਾਦਸੇ ਵਿਚ ਇਸ ਦੇ ਮੁੱਖ ਕਲਾਕਾਰ ਰੱਜਤ ਵਰਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਹਾਲਾਂਕਿ ਰੱਜਤ ਦਾ ਕਹਿਣਾ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਸ਼ੂਟਿੰਗ ’ਤੇ ਵਾਪਸ ਪਰਤ ਆਉਣਗੇ। ਮੌਕੇ ’ਤੇ ਮੌਜ਼ੂਦ ਲੋਕਾਂ ਮੁਤਾਬਕ ਸ਼ੂਟਿੰਗ ਦੌਰਾਨ ਆਪਣਾ ਗੁੱਸਾ ਜ਼ਾਹਿਰ ਕਰਦੋ ਹੋਏ ਰੱਜਤ ਵਰਮਾ ਨੇ ਆਪਣਾ ਹੱਥ ਟੇਬਲ ’ਤੇ ਮਾਰਿਆ ਅਤੇ ਉਨ੍ਹਾਂ ਨੇ ਇਸ ਨੂੰ ਇੰਨੇ ਜ਼ਿਆਦਾ ਜੋਰ ਨਾਲ ਕੀਤਾ ਕਿ ਉਨ੍ਹਾਂ ਦੇ ਹੱਥ ’ਤੇ ਸੱਟ ਲੱਗ ਗਈ। ਸ਼ਾਟ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਾ ਚੱਲਿਆ ਕਿ ਉਨ੍ਹਾਂ ਦੇ ਹੱਥ ਵਿਚ ਹੇਅਰਲਾਈਨ ਫਰੈਕਚਰ ਹੈ।\
Punjabi Bollywood Tadka
ਇਸ ਘਟਨਾ ਦੇ ਬਾਰੇ ਵਿਚ ਗੱਲ ਕਰਨ ’ਤੇ ਰੱਜਤ ਨੇ ਦੱਸਿਆ ਕਿ ਇਹ ਸੀਨ ਇੰਨਾ ਜ਼ਿਆਦਾ ਸੰਵੇਦਨਸ਼ੀਲ ਸੀ ਕਿ ਮੈਂ ਭਾਵਨਾਵਾਂ ਵਿਚ ਆ ਗਿਆ। ਜਿਵੇਂ ਹੀ ਮੈਂ ਟੇਬਲ ’ਤੇ ਹੱਥ ਮਾਰਿਆ, ਮੈਨੂੰ ਆਪਣੇ ਪੂਰੇ ਸਰੀਰ ਵਿਚ ਦਰਦ ਮਹਿਸੂਸ ਹੋਇਆ। ਸ਼ਾਟ ਪੂਰਾ ਹੋਣ ਤੋਂ ਬਾਅਦ ਪ੍ਰੋਡਕਸ਼ਨ ਟੀਮ ਮੈਨੂੰ ਹਸਪਤਾਲ ਲੈ ਕੇ ਗਈ। ਮੇਰੇ ਹੱਥ ਵਿਚ ਇਹ ਹੇਅਰਲਾਈਨ ਫੈਕਚਰ ਠੀਕ ਉਸੇ ਥਾਂ ’ਤੇ ਹੋਇਆ ਹੈ, ਜਿੱਥੇ ਮੈਨੂੰ ਪਹਿਲਾਂ ਵੀ ਫਰੈਕਚਰ ਹੋਇਆ ਸੀ। ਹਾਲਾਂਕਿ, ਮੈਨੂੰ ਠੀਕ ਹੋਣ ਵਿਚ ਥੋੜ੍ਹਾ ਸਮਾਂ ਲੱਗੇਗਾ ਪਰ ਮੈਂ ਜਲਦ ਹੀ ਠੀਕ ਹੋ ਜਾਵਾਂਗਾ।
Punjabi Bollywood Tadka


Tags: Beyhadh 2Rajat VermaInjuredShootingJennifer WingetTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari