ਮੁੰਬਈ— ਅਭਿਨੇਤਰੀ ਕ੍ਰਿਤੀਕਾ ਚੌਧਰੀ ਦੀ ਮੌਤ ਦੇ ਮਾਮਲੇ 'ਚ ਅੰਬੋਲੀ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਡਾਕਟਰਾਂ ਤੋਂ ਮਿਲੀ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕ੍ਰਿਤੀਕਾ (24) ਦੀ ਹੱਤਿਆ ਪੰਜ ਉਂਗਲਾਂ 'ਚ ਪਾਏ ਜਾਣ ਵਾਲੇ ਤਿੱਖੇ ਪੰਜੇ ਨਾਲ ਕੀਤੀ ਗਈ ਹੈ।

ਪੁਲਿਸ ਨੇ ਹੱਤਿਆ 'ਚ ਇਸਤੇਮਾਲ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਕ੍ਰਿਤੀਕਾ ਦੇ ਸਰੀਰ 'ਤੇ ਜੋ ਨਿਸ਼ਾਨ ਮਿਲੇ ਹਨ, ਉਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹੱਤਿਆ ਤੋਂ ਪਹਿਲਾ ਉਸ ਨਾਲ ਕਾਫੀ ਕੁੱਟ-ਮਾਰ ਕੀਤੀ ਗਈ ਸੀ।

ਪੁਲਿਸ ਨੇ ਦੋ ਲੋਕਾਂ ਨੂੰ ਲਿਆ ਹਿਰਾਸਤ 'ਚ
ਸੀ. ਸੀ. ਟੀ. ਵੀ. ਦੀ ਜਾਂਚ ਅਤੇ ਲੋਕਾਂ ਤੋਂ ਕੀਤੀ ਗਈ ਪੁੱਛਪਾਤ ਤੋਂ ਬਾਅਦ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਲੋਕਾਂ ਦਾ ਇਸ ਮਾਮਲੇ 'ਚ ਕੀ ਭੂਮਿਕਾ ਹੈ।

ਸੋਮਵਾਰ ਨੂੰ ਮਿਲੀ ਸੀ ਅਭਿਨੇਤਰੀ ਦੀ ਲਾਸ਼
ਕ੍ਰਿਤੀਕਾ ਚੌਧਰੀ ਦੀ ਲਾਸ਼ ਸੋਮਵਾਰ ਨੂੰ ਮੁੰਬਈ ਦੇ ਅੰਧੇਰੀ ਦੇ ਚਾਰ ਬੰਗਲੋ ਇਲਾਕੇ ਦੇ ਮੈਰਵਨਾਥ ਐੱਸ. ਆਰ. ਏ. ਬਿਲਡਿੰਗ ਤੋਂ ਮਿਲੀ ਸੀ। ਜਾਣਕਾਰੀ ਮੁਤਾਬਕ ਇਹ ਘਰ 'ਚ ਇਕੱਲੀ ਸੀ। ਸੋਮਵਾਰ ਸ਼ਾਮ ਨੂੰ ਅਚਾਨਕ ਫਲੈਟ ਤੋਂ ਬਦਬੂ ਆਉਣ ਲੱਗੀ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਖਬਰ ਦਿੱਤੀ।

ਏ. ਸੀ ਅਤੇ ਟੀ. ਵੀ ਆਨ ਸੀ
ਪੁਲਿਸ ਨੇ ਦਰਵਾਜਾ ਤੋੜ ਕੇ ਜਦੋਂ ਕਮਰੇ 'ਚ ਦਾਖਲ ਹੋਈ ਤਾਂ ਟੀ. ਵੀ. ਅਤੇ ਏ. ਸੀ. ਆਨ ਸੀ। ਸ਼ੱਕ ਹੈ ਕਿ ਬਾਡੀ ਲੰਬੇ ਸਮੇਂ ਤੱਕ ਖਰਾਬ ਨਾ ਹੋ ਜਾਵੇ ਤਾਂ ਇਸ ਲਈ ਕਾਤਿਲ ਨੇ ਏ. ਸੀ ਚਾਲੂ ਕਰ ਦਿੱਤਾ ਸੀ।

ਕਈ ਟੀ. ਵੀ. ਸੀਰੀਅਲਸ ਤੇ ਫਿਲਮਾਂ 'ਚ ਕਰ ਚੁੱਕੀ ਕ੍ਰਿਤੀਕਾ ਕੰਮ
ਕ੍ਰਿਤੀਕਾ ਨੇ ਕੰਗਨਾ ਰਣੋਤ ਨਾਲ ਫਿਲਮ 'ਰਜੋ' 'ਚ ਵੀ ਕੰਮ ਕੀਤੀ ਸੀ। ਉਹ ਕ੍ਰਾਈਮ ਸੀਰੀਅਲ 'ਸਾਵਧਾਨ ਇੰਡੀਆ' ਸਮੇਤ ਬਾਲਾਜੀ ਪ੍ਰੋਡਕਸ਼ਨ ਦੇ ਕਈ ਟੀ. ਵੀ. ਸੀਰੀਅਲਸ 'ਚ ਨਜ਼ਰ ਆ ਚੁੱਕੀ ਸੀ।








