FacebookTwitterg+Mail

ਭਤੀਜੀ ਨੇ ਸੋਨੂੰ ਸੂਦ ਨੂੰ ਲਾਈਆਂ ਆਪਣੀ ਮਾਂ ਦੀਆਂ ਸ਼ਿਕਾਇਤਾਂ (ਵੀਡੀਓ)

actor sonu sood shared a video with his niece on instagram account
25 October, 2019 10:00:06 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੀ ਭਤੀਜੀ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੀ ਭਤੀਜੀ ਬੜੇ ਹੀ ਕਿਊਟ ਅੰਦਾਜ਼ ਆਪਣੇ ਚਾਚੇ ਯਾਨੀ ਕਿ ਸੋਨੂੰ ਸੂਦ ਦੀਆਂ ਸ਼ਿਕਾਇਤਾਂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਕਹਿੰਦੀ ਹੈ, ''ਮੰਮੀ ਮੇਰਾ ਸਾਰਾ ਲਿਮਕਾ ਪੀ ਜਾਂਦੀ ਹੈ। ਇਕ ਸਿੱਪ ਵੀ ਪੀਣ ਨਹੀਂ ਦਿੰਦੇ ਮੈਨੂੰ, ਜਦੋਂ ਮੈਂ ਚਿਕਨ ਖਾਂਦੀ ਹਾਂ ਤਾਂ ਮੇਰਾ ਚਿਕਨ ਵੀ ਖਾ ਜਾਂਦੀ ਹੈ ਅਤੇ ਜਦੋਂ ਦਾਦੂ ਕ੍ਰੈਕਸ ਲੈ ਕੇ ਆਉਂਦੇ ਨੇ ਅਤੇ ਉਹ ਕ੍ਰੈਕਸ ਵੀ ਖਾ ਜਾਂਦੀ ਹੈ।''

 

ਦੱਸ ਦਈਏ ਕਿ ਸੋਨੂੰ ਸੂਦ ਦੀ ਭਤੀਜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਨੇ ਆਪਣੀ ਭਤੀਜੀ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸਨ। ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਬਾਰੇ ਵੀਡੀਓ ਅਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।


Tags: Sonu SoodVideoNieceInstagram AccountBollywood Actor

Edited By

Sunita

Sunita is News Editor at Jagbani.