FacebookTwitterg+Mail

ਅਦਾਕਾਰ ਸੁਨੀਲ ਸ਼ੈੱਟੀ ਬਣੇ ਨਾਡਾ ਦੇ ਬ੍ਰਾਂਡ ਅੰਬੈਸਡਰ

actor suniel shetty to be made nada ambassador
11 December, 2019 09:05:35 AM

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੂੰ ਬੀਤੇ ਦਿਨ ਮੰਗਲਵਾਰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਖੇਡਾਂ ਵਿਚ ਡੋਪਿੰਗ ਨੂ ਰੋਕਣ ਅਤੇ ਪਾਰਦਰਸ਼ਿਤਾ ਲਿਆਉਣ ਦੇ ਟੀਚੇ ਨਾਲ ਅਦਾਕਾਰ ਸ਼ੈੱਟੀ ਨੂੰ ਨਾਡਾ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਰਾਸ਼ਟਰੀ ਰਾਜਧਾਨੀ ਵਿਚ ਖੇਡ ਮੰਤਰੀ ਕਿਰੇਨ ਰਿਜਿੂਜ ਦੀ ਹਾਜ਼ਰੀ ਵਿਚ ਉਸ ਨੂੰ ਨਾਡਾ ਨਾਲ ਜੋੜਿਆ ਗਿਆ।

ਨਾਡਾ ਦੇ ਮਹਾਨਿਦੇਸ਼ਕ ਨਵੀਨ ਅੱਗਰਵਾਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੁਨੀਲ ਸ਼ੈੱਟੀ ਵਰਗੇ ਮਸ਼ਹੂਰ ਐਕਟਰ ਡੋਪਿੰਗ  ਦੇ ਖਿਲਾਫ ਸੁਨੇਹਾ ਦੇਣ ਵਿਚ ਸਫਲ ਰਹਿਣਗੇ ਕਿ ਡੋਪਿੰਗ ਖੁੱਦ ਦੇ ਅਤੇ ਦੇਸ਼ ਲਈ ਠੀਕ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਕਿਸੇ ਐਕਟਰ ਦੀ ਦੇਸ਼ ਦੇ ਲੋਕਾਂ ਵਿੱਚ ਜ਼ਿਆਦਾ ਪਹੁੰਚ ਹੁੰਦੀ ਹੈ ।


Tags: Suniel ShettyNADA AmbassadorSportsNavin AgarwalBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari