FacebookTwitterg+Mail

ਵਿਵੇਕ ਓਬਰਾਏ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਸ ਨੇ ਵਧਾਈ ਸੁਰੱਖਿਆ

actor vivek oberoi has been provided security by mumbai police
23 May, 2019 09:37:42 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨੂੰ ਬੁੱਧਵਾਰ ਨੂੰ ਨਕਸਲੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਐਕਟਰ ਨੂੰ ਮੁੰਬਈ ਪੁਲਸ ਵੱਲੋਂ ਸੁਰੱਖਿਆ ਉਪਲੱਬਧ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਵੱਲੋਂ ਇਹ ਧਮਕੀ, ਵਿਵੇਕ ਨੂੰ ਪੀ. ਐੱਮ. ਨਰਿੰਦਰ ਮੋਦੀ ਦੀ ਬਾਓਪਿਕ ਨੂੰ ਲੈ ਕੇ ਦਿੱਤੀ ਗਈ ਹੈ। ਦੱਸ ਦੇਈਏ ਕਿ ਫਿਲਮ 'ਚ ਵਿਵੇਕ ਨਰਿੰਦਰ ਮੋਦੀ ਦੇ ਕਿਰਦਾਰ 'ਚ ਹਨ। ਜਿੱਥੇ ਬੁੱਧਵਾਰ ਨੂੰ ਫਿਲਮ ਇੰਡਸਟਰੀ ਦੇ ਕੁਝ ਲੋਕਾਂ ਲਈ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ। ਉਥੇ ਹੀ ਵਿਵੇਕ ਵਲੋਂ ਜੁੜੀ ਇਸ ਖਬਰ ਦੇ ਆਉਣ ਤੋਂ ਬਾਅਦ ਐਕਟਰ ਦੇ ਫੈਨ ਕਾਫੀ ਡਰੇ ਹੋਏ ਹਨ। ਜਿੱਥੇ ਇਕ ਪਾਸੇ ਪੀ. ਐੱਮ. ਨਰਿੰਦਰ ਮੋਦੀ 'ਤੇ ਬਣੀ ਬਾਓਪਿਕ 24 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਉਥੇ ਹੀ ਦੂਜੇ ਪਾਸੇ ਵਿਵੇਕ ਨੂੰ ਮਿਲਣ ਵਾਲੀ ਧਮਕੀ ਇਹ ਸਾਫ ਇਸ਼ਾਰਾ ਕਰਦੀ ਹੈ ਕਿ ਕੁਝ ਖਤਰਨਾਕ ਤੱਤ ਫਿਲਮ ਦੀ ਰਿਲੀਜ਼ ਤੋਂ ਨਾਖੁਸ਼ ਹਨ।


ਜਿਸ ਦੇ ਚਲਦੇ ਉਨ੍ਹਾਂ ਨੇ ਐਕਟਰ ਨੂੰ ਜਾਨੋਂ ਮਾਰ ਦੇਣ ਤੱਕ ਦੀ ਧਮਕੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵਿਵੇਕ ਇਕ ਟਵੀਟ ਕਰਕੇ ਕਾਫੀ ਮੁਸ਼ਕਲ 'ਚ ਫਸ ਗਏ ਸਨ। ਵਿਵੇਕ ਨੇ ਐਗਜ਼ਿਟ ਪੋਲ ਨਾਲ ਜੁੜਿਆ ਇਕ ਮੀਮ ਪੋਸਟ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਵੀ ਜ਼ਾਰੀ ਕੀਤਾ ਗਿਆ। ਦਰਅਸਲ ਸ਼ੇਅਰ ਕੀਤੇ ਗਏ ਟਵੀਟ 'ਚ ਵੱਖ-ਵੱਖ ਤਸਵੀਰਾਂ ਸਨ ਜਿਸ 'ਚ ਇੱਕ ਤਸਵੀਰ ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਧੀ ਆਰਾਧਿਆ ਦੀ ਤਸਵੀਰ ਵੀ ਸੀ।  ਇਸ ਮੀਮ ਲਈ ਮਹਿਲਾ ਕਮਿਸ਼ਨ ਦਾ ਕਹਿਣਾ ਸੀ ਕਿ ਐਕਟਰ ਆਪਣੇ ਇਸ ਭੱਦੇ ਮਜ਼ਾਕ ਲਈ ਮੁਆਫੀ ਮੰਗੇ। ਹਾਲਾਂਕਿ ਇਸ ਮਾਮਲੇ 'ਚ ਵਿਵੇਕ ਨੇ ਬਾਅਦ 'ਚ ਮੁਆਫੀ ਮੰਗ ਕਰ ਟਵੀਟ ਡਿਲੀਟ ਕਰ ਦਿੱਤਾ।


Tags: Vivek OberoiProvided SecuritMumbai PoliceAishwarya RaiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.