ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਮਸ਼ਹੂਰ ਫਿਲਮ 'ਲਗਾਨ' ਦੇ ਈਸ਼ਵਰ ਕਾਕਾ ਉਰਫ ਸ਼੍ਰੀਵਲੱਭ ਵਿਆਸ (60) ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਜੈਪੁਰ 'ਚ ਦਿਹਾਂਤ ਹੋ ਗਿਆ। ਕੁਝ ਸਾਲ ਪਹਿਲਾਂ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪੈਰਾਲਿਸਿਸ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਸੀ।
ਸਾਲ 2013 'ਚ ਉਨ੍ਹਾਂ ਦਾ ਪਰਿਵਾਰ ਇਲਾਜ ਲਈ ਜੈਸੇਲਮੇਰ ਤੋਂ ਜੋਧਪੁਰ 'ਚ ਸਿਫਟ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਸ਼ੋਭਾ ਮੁਤਾਬਕ, ਉਨ੍ਹਾਂ ਦੀ ਬੀਮਾਰੀ ਕਾਰਨ ਸਾਨੂੰ ਦੋ ਸਾਲ 'ਚ 3 ਵਾਰ ਘਰ ਬਦਲਣਨਾ ਪਿਆ। ਲੋਕ ਆਖਦੇ ਸਨ ਕਿ, ਬੀਮਾਰ ਸ਼ਖਸ ਨੂੰ ਅਸੀਂ ਨਹੀਂ ਰੱਖ ਸਕਦੇ।
ਸ਼੍ਰੀਵਲੱਬ ਵਿਆਸ ਹੀ ਨਹੀਂ ਸਗੋਂ ਅਜਿਹੇ ਕਈ ਸਿਤਾਰੇ ਰਹੇ ਹਨ, ਜਿਨ੍ਹਾਂ ਦੀ ਹਾਲਤ ਜ਼ਿੰਦਗੀ ਦੇ ਆਖਰੀ ਸਮੇਂ 'ਚ ਬੇਹੱਦ ਖਰਾਬ ਹੋ ਗਈ ਸੀ।
ਇਸ 'ਚ ਗੁਜਰੇ ਜ਼ਮਾਨੇ ਦੀ ਅਦਾਕਾਰਾ ਪਰਵੀਨ ਬੌਬੀ ਤੋਂ ਲੈ ਕੇ 'ਸ਼ੋਅਲੇ' ਦੇ ਰਹੀਮ ਚਾਚਾ ਯਾਨੀ ਏਕੇ ਹੰਗਲ ਤੱਕ ਸ਼ਾਮਲ ਹਨ।
ਇਸ ਖਬਰ 'ਚ ਅੱਜ ਤੁਹਾਨੂੰ ਅਜਿਹੀਆਂ ਹਸਤੀਆਂ ਹੀ ਦਿਖਾਉਣ ਜਾ ਰਹੇ ਹਾਂ, ਜੋ ਆਖਰੀ ਸਮੇਂ 'ਚ ਕਾਫੀ ਬਦਲ ਗਈਆਂ ਸਨ।