FacebookTwitterg+Mail

ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇਗੀ 'ਗ੍ਰੈਂਡ ਮਸਤੀ' ਦੀ ਅਦਾਕਾਰਾ

actress bruna abdullah is five months pregnant
13 May, 2019 09:22:54 AM

ਮੁੰਬਈ (ਬਿਊਰੋ) — ਅਦਾਕਾਰਾ ਤੇ ਮਾਡਲ ਬਰੂਨਾ ਅਬਦੁੱਲਾ ਜਲਦ ਮਾਂ ਬਣਨ ਵਾਲੀ ਹੈ। ਇਸ ਗੱਲ ਦਾ ਖੁਲਾਸਾ ਉਸ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕੀਤਾ। ਦੱਸ ਦਈਏ ਕਿ ਬਰੂਨਾ ਅਬਦੁੱਲਾ ਵਿਆਹ ਤੋਂ ਪਹਿਲਾਂ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬ੍ਰਿਟਿਸ਼ ਪ੍ਰੇਮੀ Allan Fraser ਨਾਲ ਮੰਗਣੀ ਕੀਤੀ ਸੀ।

Punjabi Bollywood Tadka

ਉਸ ਨੇ ਕਿਹਾ ਕਿ ਵਿਆਹ ਸਿਰਫ ਕਾਗਜ਼ ਦਾ ਇਕ ਟੁਕੜਾ ਹੈ, ਜੋ ਦੋ ਲੋਕਾਂ ਨੂੰ ਤੋੜ ਨਹੀਂ ਸਕਦਾ। ਕੁਝ ਲੋਕ ਵਿਆਹ ਤੋਂ ਬਾਅਦ ਵੀ ਇਕ-ਦੂਜੇ ਨਾਲ ਖੁਸ਼ ਨਹੀਂ ਹੁੰਦੇ ਤੇ ਇਸੇ ਵਿਆਹ ਕਰਕੇ ਇਕ-ਦੂਜੇ ਨੂੰ ਧੋਖਾ ਦਿੰਦੇ ਹਨ। ਬਰੂਨਾ ਨੇ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ। ਮੇਰਾ ਬੱਚਾ 22 ਹਫਤਿਆਂ ਦਾ ਹੋ ਚੁੱਕਿਆ ਹੈ।

Punjabi Bollywood Tadka
ਬਰੂਨਾ ਮੁਤਾਬਕ ਬੱਚੇ ਦੀ ਖਬਰ ਨਾਲ ਪੂਰਾ ਪਰਿਵਾਰ ਕਾਫੀ ਖੁਸ਼ ਹੈ। ਜਦੋਂ ਪੁੱਛਿਆ ਗਿਆ ਕਿ ਇੰਨੇ ਦਿਨ ਇਹ ਗੱਲ ਲੁਕਾ ਕੇ ਕਿਉਂ ਰੱਖੀ ਤਾਂ ਉਸ ਨੇ ਕਿਹਾ ਕਿ ਇਹ ਜਾਣ-ਬੁੱਝ ਕੇ ਨਹੀਂ ਕੀਤਾ। ਮੇਰੇ ਕੋਲ ਕੁਝ ਕੰਮ ਸਨ, ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦੀ ਸੀ।

Punjabi Bollywood Tadka
ਦੱਸ ਦਈਏ ਕਿ ਬਰੂਨਾ ਇਕ ਸੁਪਰਮਾਡਲ ਹੈ। ਉਹ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਬਰੂਨਾ ਫਿਲਮ 'ਗਰਾਂਡ ਮਸਤੀ', 'ਦੇਸੀ ਬੁਆਇਜ਼' ਤੇ 'ਆਈ ਹੇਟ ਲਵ ਸਟੋਰੀਜ਼' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।


Tags: Bruna AbdullahFive MonthsPregnantI Hate Luv StorysGrand MastiBrazilianBritish BoyfriendAllan Fraser

Edited By

Sunita

Sunita is News Editor at Jagbani.