FacebookTwitterg+Mail

'ਮਿਸ ਇੰਡੀਆ ਯੂ. ਕੇ.' ਡਾਇਨਾ ਉੱਪਲ ਪੰਜਾਬੀ ਫਿਲਮ 'ਹਾਰਡ ਕੌਰ' 'ਚ ਆਵੇਗੀ ਨਜ਼ਰ

    1/11
15 April, 2017 02:46:20 PM
ਪਟਿਆਲਾ— ਮਿਸ ਇੰਡੀਆ ਯੂ. ਕੇ. ਡਾਇਨਾ ਉੱਪਲ ਨੂੰ ਪਟਿਆਲਾ 'ਚ ਪੰਜਾਬੀ ਫਿਲਮ 'ਹਾਰਡ ਕੌਰ' ਦੀ ਸ਼ੂਟਿੰਗ ਕਰਦੇ ਦੇਖਿਆ ਗਿਆ। 'ਹਾਰਡ ਕੌਰ' ਫਿਲਮ ਦਾ ਨਿਰਦੇਸ਼ਨ ਅਜੀਤ ਰਾਮਪਾਲ ਕਰ ਰਹੇ ਹਨ। ਡਾਇਨਾ ਫਿਲਮ 'ਚ ਪਿੰਡ ਦੀ ਸਿੱਧੀ-ਸਾਦੀ ਕੁੜੀ 'ਸੀਰਤ' ਦਾ ਕਿਰਦਾਰ ਨਿਭਾਅ ਰਹੀ ਹੈ। ਨਿੱਤ ਦਿਨ ਹੋਣ ਵਾਲੀ ਛੇੜਛਾੜ ਤੇ ਹੋਰ ਮੁਸ਼ਕਿਲਾਂ ਦਾ ਉਹ ਕਿਵੇਂ ਹੱਲ ਕਰਦੀ ਹੈ, ਇਸੇ 'ਤੇ 'ਹਾਰਡ ਕੌਰ' ਫਿਲਮ ਆਧਾਰਿਤ ਹੈ। 'ਹਾਰਡ ਕੌਰ' ਪਹਿਲੀ ਮਹਿਲਾ ਪ੍ਰਧਾਨ ਪੰਜਾਬੀ ਫਿਲਮ ਹੈ। ਡਾਇਨਾ ਤੋਂ ਇਲਾਵਾ ਐਵਾਰਡ ਜੇਤੂ ਤੇ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਡਾਇਨਾ ਨੇ ਕਿਹਾ, 'ਮੈਨੂੰ ਸੀਰਤ ਦਾ ਰੋਲ ਨਿਭਾਅ ਕੇ ਬਹੁਤ ਵਧੀਆ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਸ ਦੇ ਕਿਰਦਾਰ ਨਾਲ ਜੁੜੀ ਹੋਈ ਹਾਂ। ਉਹ ਇਕ ਸਿੱਧੀ-ਸਾਦੀ ਕੁੜੀ ਹੈ ਪਰ ਉਸ ਦੇ ਆਲੇ-ਦੁਆਲੇ ਦੇ ਲੋਕ ਬੁਰੀ ਭਾਵਨਾ ਵਾਲੇ ਹਨ।' ਡਾਇਨਾ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਫਿਲਮ 'ਚ ਅਮਨ ਗਰੇਵਾਲ, ਰਾਜ ਨਿੰਜਰ, ਤਨਵੀਰ ਸਿੰਘ, ਸਵਾਤੀ ਬਕਸ਼ੀ ਤੇ ਨੀਤ ਕੌਰ ਵੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਡੇਲੀਵੁੱਡ ਸਟੂਡੀਓਜ਼ ਵਲੋਂ ਬਣਾਈ ਜਾ ਰਹੀ ਹੈ।

Tags: Deana Uppal Hard Kaur Nirmal Rishi ਡਾਇਨਾ ਉੱਪਲ ਹਾਰਡ ਕੌਰ ਨਿਰਮਲ ਰਿਸ਼ੀ