FacebookTwitterg+Mail

ਕਪਿਲ ਸ਼ਰਮਾ ਨੂੰ ਡੇਟ ਕਰਨਾ ਚਾਹੁੰਦੀ ਇਹ ਅਦਾਕਾਰਾ, ਰਾਹੁਲ ਗਾਂਧੀ ਨੂੰ ਵੀ ਕਰ ਚੁੱਕੀ ਹੈ ਪ੍ਰਪੋਜ਼

actress mahika sharma wants to date with kapil sharma
08 May, 2020 09:49:42 AM

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕ ਡਾਊਨ ਲੱਗਾ ਹੋਇਆ ਹੈ। ਅਜਿਹੇ ਵਿਚ ਜਿੱਥੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ ਤਾਂ ਉੱਥੇ ਦਰਸ਼ਕਾਂ ਲਈ ਪੁਰਾਣੇ ਮਸ਼ਹੂਰ ਸੀਰੀਅਲ ਮੁੜ ਪ੍ਰਸਾਰਿਤ ਕੀਤੇ ਜਾ ਰਹੇ ਹਨ। ਅਜਿਹਾ ਇਕ ਸ਼ੋਅ ਹੈ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ। ਅਦਾਕਾਰਾ ਮਾਹਿਕਾ ਸ਼ਰਮਾ ਨੇ ਦੱਸਿਆ ਕਿ ਉਹ ਕਪਿਲ ਸ਼ਰਮਾ ਸ਼ੋਅ ਦੀ ਪ੍ਰਸ਼ੰਸਕ ਹੈ। ਮਾਹਿਕਾ ਨੇ ਕਿਹਾ ਕਿ ਉਹ ਕਪਿਲ ਸ਼ਰਮਾ ਨਾਲ ਡੇਟ ਕਰਨਾ ਚਾਹੁੰਦੀ ਹੈ। ਮਾਹਿਕਾ ਪਹਿਲਾਂ ਰਾਹੁਲ ਗਾਂਧੀ ਨੂੰ ਪ੍ਰਪੋਜ਼ ਕਰ ਚੁੱਕੀ ਹੈ। ਮਾਹਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਨੂੰ ਦੇਖਣਾ ਚੰਗਾ ਲੱਗਦਾ ਹੈ।
ਮਾਹਿਕਾ ਨੇ ਕਪਿਲ ਸ਼ਰਮਾ ਦੀ ਪ੍ਰਸ਼ੰਸਾਂ ਕਰਦਿਆਂ ਹੋਇਆ ਕਿਹਾ, ''ਕਪਿਲ ਨੇ ਆਪਣੇ ਦਮ 'ਤੇ ਮਨੋਰੰਜਨ ਜਗਤ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ। ਮਾਹਿਕਾ ਨੇ ਇਹ ਵੀ ਕਿਹਾ ਕਿ ਜੇਕਰ ਭਵਿੱਖ 'ਚ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਕਾਮੇਡੀਅਨ ਦੇ ਨਾਲ-ਨਾਲ ਸਕ੍ਰੀਨ 'ਤੇ ਕੰਮ ਕਰਨਾ ਪੰਸਦ ਕਰੇਗੀ। ਮਾਹਿਕਾ ਮੁਤਾਬਕ ਕਪਿਲ ਇਕ ਚੰਗੇ ਇਨਸਾਨ ਹਨ। ਮੈਂ ਉਨ੍ਹਾਂ ਨੂੰ ਜਾਣਿਆ ਹੈ, ਜੇਕਰ ਮੌਕਾ ਦਿੱਤਾ ਜਾਵੇ ਤਾਂ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਚੰਗਾ ਲੱਗੇਗਾ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮਾਹਿਕਾ ਨੇ ਕਿਹਾ ਲੌਕ ਡਾਊਨ ਦੇ ਇਸ ਔਖੇ ਸਮੇਂ ਦੌਰਾਨ ਤੇ ਅਕੇਵੇਂ ਦੀ ਵਜ੍ਹਾ ਨਾਲ ਮੈਨੂੰ ਕਪਿਲ ਸ਼ਰਮਾ ਤੇ ਉਨ੍ਹਾਂ ਦਾ ਸ਼ੋਅ ਦੇਖਣ ਵਿਚ ਮਜ਼ਾ ਆਉਂਦਾ ਹੈ।

ਦੱਸਣਯੋਗ ਹੈ ਕਿ ਮਾਹਿਕਾ ਨੇ ਮਿਸ ਪੂਰਵਉੱਤਰ ਦਾ ਖਿਤਾਬ ਜਿੱਤਿਆ ਹੈ। ਕੋਰੋਨਾ ਕਾਰਨ ਲੰਡਨ ਵਿਚ ਫਸੀ FIR ਦੀ ਅਦਾਕਾਰਾ ਬੋਲੀ ਡਰ ਲੱਗ ਰਿਹਾ ਹੈ... ਲੰਡਨ ਵਿਚ ਮਾਹਿਕਾ ਸ਼ਰਮਾ ਸੈਲਫ ਆਈਸੋਲੇਸ਼ਨ ਵਿਚ ਰਹਿ ਰਹੀ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਮਾਹਿਕਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦੇਸ਼ ਅਤੇ ਪਰਿਵਾਰ ਤੋਂ ਦੂਰ ਲੰਡਨ 'ਚ ਡਰ ਦੇ ਮਾਹੌਲ ਵਿਚ ਜੀਅ ਰਹੀ ਹੈ।


Tags: Kapil SharmaThe Kapil Sharma ShowDateMahika SharmaBollywood Celebrity

About The Author

sunita

sunita is content editor at Punjab Kesari