FacebookTwitterg+Mail

ਅਦਾਕਾਰਾ ਰਸ਼ਮੀ ਨੇ ਸੜਕ ਪਾਰ ਕਰਦੇ ਵਿਅਕਤੀ ਨੂੰ ਮਾਰੀ ਜ਼ੋਰਦਾਰ ਟੱਕਰ, ਹਾਲਤ ਗੰਭੀਰ

actress rashmi gautam car hits pedestrian severely injured
20 March, 2019 10:44:19 AM

ਮੁੰਬਈ (ਬਿਊਰੋ) — ਤੇਲੁਗੁ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਗੌਤਮ ਦੀ ਕਾਰ ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਐਤਵਾਰ ਦੀ ਰਾਤ ਵਿਸਾਖਾਪਟਨਮ ਦੇ ਨੇੜੇ ਅਗਨਮਪੁਡੀ ਰਾਜਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸੇ ਸਮੇਂ ਰਸ਼ਮੀ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਵਿਅਕਤੀ ਦੀ ਪਛਾਣ ਸਈਦ ਅਬਦੁਲ ਵਜੋਂ ਕੀਤੀ ਗਈ ਹੈ। ਉਹ ਵਿਅਕਤੀ ਪੇਸ਼ੇ ਤੋਂ ਟਰੱਕ ਡਰਾਈਵਰ ਹੈ, ਜਿਸ ਨੂੰ ਜਲਦ ਹੀ ਅਗਨਮਪੁਡੀ ਦੇ ਇਕ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਸੀ, ਹਾਲਾਂਕਿ ਬਾਅਦ 'ਚ ਉਸ ਨੂੰ ਵਿਸ਼ਾਖਾਪਟਨਮ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। 
Punjabi Bollywood Tadka
ਖਬਰਾਂ ਮੁਤਾਬਕ, ਟਰੱਕ ਡਰਾਈਵਰ ਗੰਭੀਰ ਤੌਰ 'ਤੇ ਜ਼ਖਮੀ ਹੈ ਅਤੇ ਰਸ਼ਮੀ ਨੂੰ ਛੋਟੀਆਂ-ਮੋਟੀਆਂ ਹੀ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਰਸ਼ਮੀ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰਕੇ ਵਿਸ਼ਾਖਾਪਟਨਮ ਪਰਤ ਰਹੀ ਸੀ, ਜਿਸ ਕਾਰ ਨਾਲ ਇਹ ਦੁਰਘਟਨਾ ਹੋਈ ਉਹ ਉਸੇ ਪ੍ਰੋਡਕਸ਼ਨ ਹਾਊਸ ਨੇ ਉਪਲੱਬਧ ਕਰਵਾਈ ਸੀ, ਜਿਸ ਦੀ ਸ਼ੂਟਿੰਗ ਤੋਂ ਰਸ਼ਮੀ ਵਾਪਸ ਪਰਤ ਰਹੀ ਸੀ।
Punjabi Bollywood Tadka
ਇਸ ਤੋਂ ਪਹਿਲਾ ਰਸ਼ਮੀ ਆਪਣੇ ਨਾਲ ਹੋਏ ਰੇਪ ਦੀ ਘਟਨਾ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਰਹੀ ਸੀ। ਦਰਅਸਲ ਰਸ਼ਮੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਚੱਲਦੀ ਕਾਰ 'ਚ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ।'' ਦੱਸ ਦਈਏ ਕਿ ਰਸ਼ਮੀ ਤੇਲੁਗੁ, ਤਮਿਲ ਤੇ ਕੰਨੜ ਭਾਸ਼ਾਵਾਂ ਦੀਆਂ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ 'ਵੈੱਲਡਨ ਅੱਬਾ' ਅਤੇ 'ਲੌਂਗ ਇਨ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
 


Tags: Rashmi GautamCar AccidentKurmannapalemVisakhapatnamAndhra PradeshTelugu ActressBollywood News

Edited By

Sunita

Sunita is News Editor at Jagbani.