FacebookTwitterg+Mail

ਸਿਰਫਿਰੇ ਆਸ਼ਕ ਨੇ ਬੰਦੂਕ ਦੀ ਨੋਕ ’ਤੇ ਅਦਾਕਾਰਾ ਨੂੰ 2 ਘੰਟੇ ਤੱਕ ਬਣਾਇਆ ਬੰਦੀ

actress ritu singh kidnapped by goon on gun point
27 May, 2019 01:23:15 PM

ਮੁੰਬਈ (ਬਿਊਰੋ) — ਬਾਲੀਵੁੱਡ, ਸਾਊਥ ਵਾਂਗ ਭੋਜਪੁਰੀ ਸਿਤਾਰਿਆਂ ਨੂੰ ਵੀ ਸਿਰਫਿਰੇ ਫੈਨਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਜਾ ਮਾਮਲਾ ਭੋਜਪੁਰੀ ਅਦਾਕਾਰਾ ਰਿਤੂ ਸਿੰਘ ਦਾ ਸਾਹਮਣੇ ਆਇਆ ਹੈ। ਰਿਤੂ ਸਿੰਘ ਨੂੰ ਇਕ ਸਿਰਫਿਰੇ ਆਸ਼ਿਕ ਨੇ ਬੰਦੂਕ ਦੀ ਨੋਕ 'ਤੇ 2 ਘੰਟੇ ਤੱਕ ਬੰਦੀ ਬਣਾ ਕੇ ਰੱਖਿਆ ਸੀ। ਖਬਰਾਂ ਮੁਤਾਬਕ, ਇਹ ਸਖਸ਼ ਰਿਤੂ 'ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ।

Punjabi Bollywood Tadka

ਖਬਰਾਂ ਮੁਤਾਬਕ, ਉੱਤਰ ਪ੍ਰਦੇਸ਼ ਦੇ ਰੌਬਟਰਸਗੰਜ ਇਲਾਕੇ 'ਚ ਰਿਤੂ ਸਿੰਘ ਭੋਜਪੁਰੀ ਫਿਲਮ 'ਦੁਲਾਰੀ ਬਿਟਿਆ' ਦੀ ਸ਼ੂਟਿੰਗ ਲਈ ਆਈ ਸੀ। ਇਸ ਦੌਰਾਨ ਅਦਾਕਾਰਾ ਦੇ ਕਮਰੇ 'ਚ ਸਿਰਫਿਰ ਆਸ਼ਿਕ ਜ਼ਬਰਦਸਤੀ ਆ ਗਿਆ। ਇਸ ਸਿਰਫਿਰੇ ਆਸ਼ਿਕ ਦਾ ਨਾਂ ਪੰਕਜ ਯਾਦਵ ਦੱਸਿਆ ਜਾ ਰਿਹਾ ਹੈ। ਉਸ ਨੇ ਰਿਤੂ ਸਿੰਘ ਨੂੰ ਦੋ ਘੰਟੇ ਤੱਕ ਬੰਦੀ ਬਣਾ ਕੇ ਰੱਖਿਆ।

Punjabi Bollywood Tadka

ਪੁਲਸ ਜਦੋਂ ਉਥੇ ਪਹੁੰਚੀ ਤਾਂ ਹਫੜਾ-ਦਫੜੀ 'ਚ ਉਸ ਨੇ ਗੋਲੀ ਵੀ ਚਲਾ ਦਿੱਤੀ। ਇਸ ਨਾਲ ਇਕ ਨੌਜਵਾਨ ਜ਼ਖਮੀ ਹੋ ਗਿਆ। ਹਾਲਾਂਕਿ ਪੁਲਸ ਨੇ ਮੁਸ਼ਕਿਲ ਨਾਲ ਉਸ ਸਖਸ਼ ਨੂੰ ਗ੍ਰਿਫਤਾਰ  ਕੀਤਾ ਅਤੇ ਉਸ ਤੋਂ ਪਿਸਤੌਲ ਵੀ ਬਰਾਮਦ ਕੀਤਾ।

Punjabi Bollywood Tadka

ਪਹਿਲਾਂ ਵੀ ਕਰ ਚੁੱਕਾ ਹੈ ਅਜਿਹੀ ਹਰਕਤ

ਰਿਤੂ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪੰਕਜ ਯਾਦਵ ਪਿਛਲੇ 2 ਸਾਲਾ ਤੋਂ ਮੇਰਾ ਪਿੱਛਾ ਕਰ ਰਿਹਾ ਸੀ। ਅਜਿਹਾ ਉਹ ਗਲਤ ਇਰਾਦੇ ਨਾਲ ਕਰ ਰਿਹਾ ਸੀ। ਉਹ ਮੇਰੇ 'ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ। ਇਸ ਖਿਲਾਫ ਮੈਂ ਮੁੰਬਈ ਪੁਲਸ 'ਚ ਸ਼ਿਕਾਇਤ ਵੀ ਕੀਤੀ ਸੀ। ਰਿਤੂ ਸਿੰਘ ਨੇ ਭੋਜਪੁਰੀ ਫਿਲਮ ਇੰਡਸਟਰੀ 'ਚ ਕਰੀਅਰ ਦੀ ਸ਼ੁਰੂਆਤ ਸਾਲ 2013 'ਚ ਫਿਲਮ 'ਦਿਲਦਾਰ ਸਾਂਵਰੀਆ' ਨਾਲ ਕੀਤੀ ਸੀ। ਇਸ ਫਿਲਮ 'ਚ ਯਸ਼ ਮਿਸ਼ਰਾ ਤੇ ਅੰਜਨਾ ਸਿੰਘ ਸਨ। ਰਿਤੂ ਸਿੰਘ ਨੂੰ ਪਛਾਣ 'ਦੁਲਾਰਾ' ਨਾਲ ਮਿਲੀ ਸੀ। ਦੱਸ ਦਈਏ ਕਿ ਫਿਲਮ 'ਦੁਲਾਰੀ ਬਿਟਿਆ' 'ਚ ਉਸ ਨਾਲ ਹੀਰੋ ਰਾਕੇਸ਼ ਮਿਸ਼ਰਾ ਤੇ ਅਮਰੀਸ਼ ਸਿੰਘ ਹੈ।

Punjabi Bollywood Tadka

ਸਪੋਰਟ 'ਚ ਆਏ ਭੋਜਪੁਰੀ ਸਿਤਾਰੇ

ਰਿਤੂ ਸਿੰਘ ਦੇ ਸਪੋਰਟ 'ਚ ਕਈ ਭੋਜਪੁਰੀ ਸਿਤਾਰੇ ਵੀ ਆ ਰਹੇ ਹਨ। ਭੋਜਪੁਰੀ ਅਦਾਕਾਰਾ ਆਮਰਪਾਲੀ ਦੁਬੇ ਨੇ ਆਪਣੀ ਇੰਸਟਾਗ੍ਰਾਮ ਸਟੋਰ ਦੇ ਜ਼ਰੀਏ ਰਿਤੂ ਦਾ ਸਮਰਥਨ ਕੀਤਾ ਹੈ। ਆਮਰਪਾਲੀ ਨੇ ਲਿਖਿਆ ਹੈ, ''ਅੱਜ ਰਿਤੂ ਨਾਲ ਜੋ ਹੋਇਆ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਗਵਾਨ ਦੀ ਕ੍ਰਿਪਾ ਹੈ ਕਿ ਉਹ ਠੀਕ ਹੈ।''

Punjabi Bollywood Tadka

ਅੱਗੇ ਆਮਰਪਾਲੀ ਨੇ ਲਿਖਿਆ, ''ਕਿਸੇ ਵੀ ਇਨਸਾਨ ਦੀ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਹ ਇਸ ਕਦਰ ਡਰਾ ਸਕੇ।'' ਇਸ ਤੋਂ ਇਲਾਵਾ ਉਸ ਨੇ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਬਣਾਇਆ ਹੈ, ਉਹ ਖੁਦ ਜਾ ਕੇ ਪੁਲਸ ਨੂੰ ਵੀਡੀਓ ਦੇਣ ਤਾਂ ਉਸ ਖਤਰਨਾਕ ਆਦਮੀ ਨੂੰ ਸਜ਼ਾ ਹੋ ਸਕੇ। 

Punjabi Bollywood Tadka


Tags: Ritu SinghKidnappedGun PointBhojpuri Actress

Edited By

Sunita

Sunita is News Editor at Jagbani.