FacebookTwitterg+Mail

ਭਾਰਤ ਪੁੱਜੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ, ਕੱਲ ਸਾਢੇ 3 ਵਜੇ ਹੋਵੇਗਾ ਅੰਤਿਮ ਸੰਸਕਾਰ

actress sridevi dead body in india
27 February, 2018 11:11:23 PM

ਮੁੰਬਈ (ਬਿਊਰੋ)— 24 ਫਰਵਰੀ ਨੂੰ ਦੁਬਈ 'ਚ ਆਖਰੀ ਸਾਹ ਲੈਣ ਵਾਲੀ ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ। ਅੱਜ ਸ਼ਾਮ ਨੂੰ ਦੁਬਈ ਤੋਂ ਚਾਰਟਰ ਪਲੇਨ ਰਵਾਨਾ ਹੋਇਆ ਸੀ। ਇਥੋਂ ਲੋਖੰਡਵਾਲਾ ਦੇ 'ਗਰੀਨ ਏਕਰਸ' 'ਚ ਸ਼੍ਰੀਦੇਵੀ ਦੀ ਰਿਹਾਇਸ਼ 'ਤੇ ਮ੍ਰਿਤਕ ਦੇਹ ਲਿਜਾਈ ਜਾਵੇਗੀ। ਸ਼੍ਰੀਦੇਵੀ ਦੀ ਮ੍ਰਿਤਕ ਦੇਹ ਲਈ ਅੰਬਾਨੀ ਹਸਪਤਾਲ ਦੀ ਐਂਬੂਲੈਂਸ ਵੀ ਮੁੰਬਈ ਏਅਰਪੋਰਟ ਪਹੁੰਚੀ ਤੇ ਖੁਦ ਅਨਿਲ ਅੰਬਾਨੀ ਵੀ ਏਅਰਪੋਰਟ ਪੁੱਜੇ ਹਨ। ਕੱਲ ਸਾਢੇ 3 ਵਜੇ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨਘਾਟ 'ਚ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੱਲ ਸਵੇਰੇ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਸੈਲੀਬ੍ਰੇਸ਼ਨ ਕੱਲਬ 'ਚ ਰੱਖਿਆ ਜਾਵੇਗਾ, ਜਿਥੇ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਸਾਢੇ 12 ਵਜੇ ਤਕ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕੀਤੇ ਜਾਣਗੇ।
ਅੱਜ ਹੀ ਅਰਜੁਨ ਕਪੂਰ ਦੁਬਈ ਰਵਾਨਾ ਹੋਏ ਸਨ, ਜਿਥੇ ਉਨ੍ਹਾਂ ਨੇ ਆਪਣੇ ਪਿਤਾ ਬੋਨੀ ਕਪੂਰ ਨਾਲ ਮਿਲ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ। ਦੁਬਈ ਪੁਲਸ ਨੇ ਸ਼੍ਰੀਦੇਵੀ ਦੀ ਮੌਤ ਦਾ ਕੇਸ ਵੀ ਬੰਦ ਕਰ ਦਿੱਤਾ ਹੈ। ਸ਼ੁਰੂਆਤੀ ਖਬਰਾਂ 'ਚ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਕਾਰਡੀਐਕ ਅਰੈਸਟ ਦੱਸਿਆ ਗਿਆ ਸੀ ਪਰ ਬਾਅਦ 'ਚ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਪਤਾ ਲੱਗਾ ਕਿ ਸ਼੍ਰੀਦੇਵੀ ਦੀ ਮੌਤ ਬਾਥਟਬ 'ਚ ਡੁੱਬਣ ਕਾਰਨ ਹੋਈ ਹੈ। ਸ਼੍ਰੀਦੇਵੀ ਦੇ ਖੂਨ 'ਚ ਸ਼ਰਾਬ ਦੀ ਮਾਤਰਾ ਵੀ ਪਾਈ ਗਈ। ਸ਼੍ਰੀਦੇਵੀ ਦੁਬਈ 'ਚ ਆਪਣੇ ਭਤੀਜੇ ਮਨੀਸ਼ ਮਾਰਵਾਹ ਦੇ ਵਿਆਹ 'ਚ ਸ਼ਾਮਲ ਹੋਣ ਗਈ ਸੀ।


Tags: ਅਭਿਨੇਤਰੀ ਸ਼੍ਰੀਦੇਵੀ ਮ੍ਰਿਤਕ ਦੇਹ ਭਾਰਤ Actress Sridevi dead body in India

Edited By

Deepak Marhas

Deepak Marhas is News Editor at Jagbani.