ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਕਬੂਲ ਹੈ' 'ਚ ਮਾਂ ਦੀ ਭੂਮਿਕਾ ਨਿਭਾਅ ਚੁੱਕੀ ਅਭਿਨੇਤਰੀ ਅਦਿਤੀ ਗੁਪਤਾ ਦਾ ਕਹਿਣਾ ਹੈ ਕਿ ਉਹ ਛੋਟੇ ਪਰਦੇ 'ਤੇ ਦੁਬਾਰਾ ਮਾਂ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ ਹੈ। ਅਦਿਤੀ ਨੇ ਆਪਣੇ ਬਿਆਨ 'ਚ ਕਿਹਾ, ''ਮੈਂ 'ਇਸ਼ਕਬਾਜ਼' 'ਚ ਕੈਮਿਓ ਕੀਤਾ ਸੀ ਕਿਉਂਕਿ ਪ੍ਰੋਡਕਸ਼ਨ ਹਾਊਸ ਵਧੀਆ ਸੀ ਤਾਂ ਮੈਂ ਉਨ੍ਹਾਂ ਨਾਲ ਕੰਮ ਕੀਤਾ, ਮੈਨੂੰ ਇਹ ਸ਼ੋਅ ਬਹੁਤ ਪਸੰਦ ਆਇਆ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਜੇ ਜਵਾਨ ਹਾਂ ਅਤੇ ਮਾਂ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਅਜੇ ਤਿਆਰ ਨਹੀਂ ਹਾਂ''।
ਤੁਹਾਨੂੰ ਦੱਸ ਦੇਈਏ ਕਿ 'ਇਸ਼ਕਬਾਜ਼' 'ਚ ਉਸਨੇ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ। ਸ਼ੋਅ ਨਾਲ ਜੁੜੇ ਅਨੁਭਵ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਇਸ਼ਕਬਾਜ਼' ਦਾ ਸਫਰ ਸ਼ਾਨਦਾਰ ਸੀ, ਮੈਨੂੰ ਬਹੁਤ ਮਜ਼ਾ ਆਇਆ। ਆਪਣੇ ਕਿਰਦਾਰਾਂ ਦੀ ਚੋਣ ਬਾਰੇ ਗੱਲ ਕਰਦੇ ਹੋਏ ਉਸਨੇ ਦੱਸਿਆ ਕਿ ਉਹ ਦੇਖਦੀ ਹੈ ਕਿ ਉਸਦਾ ਕਿਰਦਾਰ ਕਿੰਨਾ ਜ਼ਬਰਦਸਤ ਅਤੇ ਚੁਣੌਤੀਪੂਰਨ ਹੈ ਅਤੇ ਇਹ ਉਸ ਲਈ ਦਿਲਚਸਪ ਹੋਣਾ ਚਾਹੀਦਾ ਹੈ। ਇਸ ਆਧਾਰ 'ਤੇ ਉਹ ਆਪਣੇ ਕਿਰਦਾਰਾਂ ਦੀ ਚੋਣ ਕਰਦੀ ਹੈ।