ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸੀਰੀਅਲ 'ਯੇ ਹੈਂ ਮੁਹੱਬਤੇਂ' 'ਚ 'ਰੂਹੀ' ਦੇ ਕਿਰਦਾਰ ਨਾਲ ਚਰਚਾ ਬਟੋਰਨ ਵਾਲੀ ਅਦਿਤੀ ਭਾਟੀਆ ਅੱਜਕਲ ਆਪਣੇ ਇੰਸਟਾ ਅਕਾਊਂਟ 'ਤੇ ਹੌਟ ਤਸਵੀਰਾਂ ਪੋਸਟ ਕਰ ਸੁਰਖੀਆਂ 'ਚ ਛਾਈ ਹੋਈ ਹੈ।
ਹਾਲ ਹੀ 'ਚ ਉਨ੍ਹਾਂ ਨੇ ਬੰਗਾਲੀ ਅੰਦਾਜ਼ 'ਚ ਆਪਣੀ ਇਸ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ।
ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ।
ਦੱਸ ਦੇਈਏ ਕਿ ਅਦਿਤੀ ਦੀਆਂ ਸਾਰੀਆਂ ਤਸਵੀਰਾਂ ਉਨ੍ਹਾਂ ਦੇ ਫੈਨਜ਼ ਨੂੰ ਪਸੰਦ ਆਉਂਦੀਆਂ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਖੂਬ ਸ਼ੇਅਰ ਕਰਦੇ ਹਨ।
ਅਦਿਤੀ ਦੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਹਰੇਕ ਤਸਵੀਰ 'ਤੇ ਆਪਣੇ ਲਾਈਕਸ ਅਤੇ ਕਮੈਂਟਸ ਕਰਦੇ ਰਹਿੰਦੇ ਹਨ।
ਅਦਿਤੀ ਬਹੁਤ ਜਲਦ ਬਾਲੀਵੁਡ 'ਚ ਡੈਬਿਊ ਕਰ ਸਕਦੀ ਹੈ। ਅਦਿਤੀ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁਡ ਅਭਿਨੇਤਰੀਆਂ ਨੂੰ ਮਾਤ ਦੇ ਸਕਦੀ ਹੈ।