FacebookTwitterg+Mail

'ਮਿਸੇਜ਼ ਵਰਲਡ' ਬਣ ਕੇ ਚਰਚਾ 'ਚ ਆਈ ਇਹ ਹਸੀਨਾ ਅੱਜ ਵੀ ਦਿਸਦੀ ਹੈ ਬੇਹੱਦ ਹੌਟ

aditi govitrikar birthday
21 May, 2019 01:12:13 PM

ਮੁੰਬਈ (ਬਿਊਰੋ)— ਬਾਲੀਵੁੱਡ ਦੀਆਂ ਹੌਟ ਅਭਿਨੇਤਰੀਆਂ 'ਚੋਂ ਇਕ ਅਦਿਤੀ ਗੋਵੀਤਰੀਕਰ ਦਾ ਨਾਂ ਵੀ ਜ਼ਰੂਰ ਆਉਂਦਾ ਹੈ। ਅਦਿਤੀ ਗੋਵੀਤਰੀਕਰ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ, ਜਿਨ੍ਹਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਵੀ ਕਾਫੀ ਸਰਾਹਿਆ ਗਿਆ। ਅੱਜ ਅਦਿਤੀ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। 21 ਮਈ 1976 ਨੂੰ ਮਹਾਰਾਸ਼ਟਰ ਦੇ ਪਨਵੇਲ 'ਚ ਅਦਿਤੀ ਦਾ ਜਨਮ ਹੋਇਆ ਸੀ।

   ਅਦਿਤੀ ਗੋਵੀਤਰੀਕਰ ਬਰਥਡੇ ਸਪੈਸ਼ਲ ਪਿਕਸ

Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
43 ਦੀ ਉਮਰ 'ਚ ਵੀ ਅਦਿਤੀ ਬੇਹੱਦ ਖੂਬਸੂਰਤ ਅਤੇ ਹੌਟ ਦਿਖਦੀ ਹੈ। ਅਦਿਤੀ ਉਸ ਸਮੇਂ ਸੁਰਖੀਆਂ 'ਚ ਆਈ, ਜਦੋਂ ਉਨ੍ਹਾਂ ਨੇ 1996 'ਚ 'ਗਲੈਡਰੇਗਸ ਮੁਕਾਬਲਾ' ਜਿੱਤਿਆ ਅਤੇ ਠੀਕ ਇਕ ਸਾਲ ਬਾਅਦ 'ਏਸ਼ੀਅਨ ਸੁਪਰਮਾਡਲ' ਮੁਕਾਬਲਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਅਤੇ ਕਈ ਮਿਊਜ਼ਿਕ ਵੀਡੀਓਜ਼ ਅਤੇ ਵਿਗਿਆਪਣਾਂ 'ਚ ਕੰਮ ਕੀਤਾ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਅਦਿਤੀ ਦੇ ਮਾਡਲਿੰਗ ਕਰੀਅਰ 'ਚ ਜ਼ਬਰਦਸਤ ਉਛਾਲ ਉਸ ਸਮੇਂ ਆਇਆ, ਜਦੋਂ ਉਨ੍ਹਾਂ ਨੇ 2001 'ਚ 'ਮਿਸੇਜ ਵਰਲਡ' ਦਾ ਖਿਤਾਬ ਜਿੱਤਿਆ। ਮਿਸੇਜ ਵਰਲਡ ਜਿੱਤਣ ਵਾਲੀ ਉਹ ਭਾਰਤ ਵਲੋਂ ਪਹਿਲੀ ਅਤੇ ਹੁਣ ਤੱਕ ਦੀ ਇਕੱਲੀ ਮੁਕਾਬਲੇਬਾਜ਼ ਹੈ। ਇਸ ਤੋਂ ਬਾਅਦ ਅਦਿਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਅਦਿਤੀ ਕੋਲ੍ਹ ਬ੍ਰਾਂਡਸ ਅਤੇ ਐਂਡੌਰਸਮੈਂਟ ਦਾ ਹੜ੍ਹ ਆ ਗਿਆ ਸੀ। ਮਾਡਲਿੰਗ ਤੋਂ ਬਾਅਦ ਅਦਿਤੀ ਨੇ ਫਿਲਮਾਂ 'ਚ ਕਦਮ ਰੱਖਿਆ। ਉਹ 'ਬਾਜ਼', 'ਪਹੇਲੀ', 'ਦੇ ਦਨਾ ਦਨ', 'ਭੇਜਾ ਫਰਾਈ 2' ਅਤੇ 'ਹਮ ਤੁੰਮ ਅਤੇ ਸ਼ਬਾਨਾ' ਵਰਗੀਆਂ ਫਿਲਮਾਂ ਨਜ਼ਰ ਆ ਚੁੱਕੀ ਹੈ। ਅਦਿਤੀ ਕਦੇ ਐਕਟਿੰਗ ਦੇ ਫੀਲਡ 'ਚ ਆਉਣਾ ਨਹੀਂ ਚਾਹੁੰਦੀ ਸੀ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਉਨ੍ਹਾਂ ਦਾ ਸੁਪਨਾ ਤਾਂ ਡਾਕਟਰ ਬਣਨਾ ਸੀ। ਸ਼ਾਇਦ ਇਸ ਲਈ ਇਕ ਸਕਸੈੱਸਫੁੱਲ ਮਾਡਲ ਅਤੇ ਅਦਾਕਾਰਾ ਹੁੰਦੇ ਹੋਏ ਵੀ ਉਨ੍ਹਾਂ ਨੇ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ ਅਤੇ ਇਕ ਡਾਕਟਰ ਬਣ ਗਈ। ਡਾਕਟਰਾਂ ਦੀ ਪੜ੍ਹਾਈ ਦੌਰਾਨ ਹੀ ਅਦਿਤੀ ਦੀ ਮੁਲਾਕਾਤ ਮੈਡੀਕਲ ਦੇ ਸੀਨੀਅਰ ਮੁਫਜ਼ਲ ਲਕੜਾਵਾਲਾ ਨਾਲ ਹੋਈ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਦੋਹਾਂ ਦੇ ਵਿਆਹ 'ਚ ਕਾਫੀ ਮੁਸ਼ਕਿਲਾਂ ਆਈਆਂ ਸਨ। ਵੱਖਰੇ-ਵੱਖਰੇ ਧਰਮ ਦੇ ਹੋਣ ਕਾਰਨ ਅਦਿਤੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ ਪਰ ਅਦਿਤੀ ਅਤੇ ਮੁਫਜ਼ਲ ਨੇ ਪਰਿਵਾਰ ਵਿਰੁੱਧ ਜਾ ਕੇ ਇਹ ਵਿਆਹ ਕੀਤਾ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਉਨ੍ਹਾਂ ਦੀ ਇਕ ਬੇਟੀ ਅਤੇ ਇਕ ਬੇਟਾ ਵੀ ਹੈ ਪਰ ਵਿਆਹ ਦੇ 10 ਸਾਲਾਂ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਬੱਚਿਆਂ ਦੀ ਕਸਟਡੀ ਅਦਿਤੀ ਕੋਲ ਆ ਗਈ ਅਤੇ ਅੱਜ ਉਹ ਸਿੰਗਲ ਮਦਰ ਦੇ ਤੌਰ 'ਚੇ ਆਪਣੇ ਬੱਚੇ ਨੂੰ ਪਾਲ ਰਹੀ ਹੈ। ਅਦਿਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,aditi govitrikar image hd photo wallpaper pics gallery download,ਅਦਿਤੀ ਗੋਵੀਤਰੀਕਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Tags: Aditi GovitrikarThammuduDe Dana DanFilm Star BirthdayBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.