FacebookTwitterg+Mail

'Harper Bazaar' ਮੈਗਜ਼ੀਨ ਦੀ ਕਵਰ ਗਰਲ ਬਣੀ ਇਹ ਸੈਕਸੀ ਅਭਿਨੇਤਰੀ

    1/3
09 March, 2017 10:20:59 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਹਾਰਪਰ ਬਾਜਾਰ ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਅਦਿਤੀ ਹਾਰਪਰ ਬਾਜਾਰ ਮੈਗਜ਼ੀਨ ਦੇ ਕਵਰ ਪੇਜ 'ਚ ਨਜ਼ਰ ਆਵੇਗੀ। ਹਾਰਪਰ ਬਾਜਾਰ ਨੇ ਆਪਣਾ ਕਵਰ ਪੇਜ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਨ੍ਹੀ ਦਿਨੀਂ ਅਦਿਤੀ ਰਾਓ ਹੈਦਰੀ ਆਗਰਾ 'ਚ ਹੈ ਅਤੇ ਆਪਣੀ ਆਉਣ ਵਾਲੀ ਫਿਲਮ 'ਭੂਮੀ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਵੀ ਹੈ। ਪਿਛਲੇ ਕਾਫੀ ਦਿਨਾਂ ਤੋਂ ਪੂਰੀ ਸਟਾਰ ਕਾਸਟ ਆਗਰਾ 'ਚ ਹੈ। ਸੰਜੇ ਦੱਤ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜੁਰਮ 'ਚ ਸਜ਼ਾ ਕੱਟਣ ਤੋਂ ਬਾਅਦ ਬਾਲੀਵੁੱਡ 'ਚ ਆਪਣੀ ਵਾਪਸੀ ਕਰ ਰਹੇ ਅਭਿਨੇਤਾ ਨੇ ਕਿਹਾ, 'ਪੰਜ ਸਾਲਾਂ ਬਾਅਦ ਕੈਮਰੇ ਦੇ ਸਾਹਮਣੇ ਆਇਆ ਹਾਂ। ਇਸ ਤੋਂ ਪਹਿਲਾਂ ਸੰਜੇ ਦੱਤ 2014 'ਚ ਫਿਲਮ 'ਪੀ. ਕੇ.' 'ਚ ਨਜ਼ਰ ਆਏ ਸਨ। ਸੰਜੇ ਦੱਤ ਸੁਨਹਿਰੀ ਪਰਦੇ 'ਤੇ ਉਮੰਗ ਕੁਮਾਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਭੂਮੀ' ਰਾਹੀਂ ਵਾਪਸੀ ਕਰ ਰਹੇ ਹਨ, ਜੋ ਇਕ ਪਿਤਾ-ਬੇਟੀ ਦੇ ਰਿਸ਼ਤੇ 'ਤੇ ਆਧਾਰਿਤ ਹੈ।

Tags: Aditi Rao HydariHarper Bazaar MagazineCover Girlਅਦਿਤੀ ਰਾਓ ਹੈਦਰੀਹਾਰਪਰ ਬਾਜਾਰ ਮੈਗਜ਼ੀਨਕਵਰ ਗਰਲ