FacebookTwitterg+Mail

ਵਿਆਹ ਦੀ ਗੱਲ 'ਤੇ ਸਲਮਾਨ ਨੂੰ ਛੇੜਦੀ ਹੈ ਉਨ੍ਹਾਂ ਦੀ ਇਹ ਹੌਟ ਗੁਆਂਢਣ, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਚਰਚਿਤ

aditi singh
06 September, 2017 04:56:59 PM

ਮੁੰਬਈ— ਹਾਲ ਹੀ 'ਚ 'ਬਿੱਗ ਬੌਸ 11' ਦਾ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ 'ਚ ਸਲਮਾਨ ਖਾਨ ਆਪਣੀ ਗੁਆਂਢਣ 'ਤੇ ਲਾਈਨ ਮਾਰਦੇ ਨਜ਼ਰ ਆਏ ਸਨ ਅਤੇ ਗੁਆਂਢਣ ਸਲਮਾਨ ਖਾਨ ਨੂੰ ਵਿਆਹ ਕਰਨ ਦਾ ਸੁਆਝ ਦੇ ਰਹੀ ਸੀ। ਹੁਣ ਸੁਲਤਾਨ ਦੇ ਵਿਆਹ ਦੀ ਗੱਲ ਛੇੜਣ ਵਾਲੀ ਉਸ ਗੁਆਂਢਣ ਦੇ ਬਾਰੇ 'ਚ ਖੁਲਾਸਾ ਹੋਇਆ ਹੈ। ਜੀ ਹਾਂ ਅਦਿਤੀ ਸਿੰਘ 'ਬਿੱਗ ਬੌਸ 11' ਦੇ ਪ੍ਰੋਮੋ 'ਚ ਦਬੰਗ ਖਾਨ ਦੀ ਗੁਆਂਢਣ ਬਣੀ ਹੈ।

Punjabi Bollywood Tadka

ਪ੍ਰੋਮੋ 'ਚ ਸਾੜ੍ਹੀ ਪਹਿਨੇ ਸਿੱਧੀ-ਸਾਦੀ ਨਜ਼ਰ ਆਉਣ ਵਾਲੀ ਇਹ ਗੁਆਂਢਣ ਅਸਲ 'ਚ ਬੇਹੱਦ ਹੀ ਹੌਟ ਅਤੇ ਸਟਾਈਲਿਸ਼ ਹੈ। ਅਦਿਤੀ ਸਿੰਘ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਉਨ੍ਹਾਂ ਨੂੰ ਪਛਾਣਨ 'ਚ ਮਾਤ ਖਾ ਜਾਓਗੇ। ਸਲਮਾਨ ਖਾਨ ਦੀ ਇਹ ਗਲੈਮਰਸ ਅਤੇ ਹੌਟ ਗੁਆਂਢਣ ਅਦਿਤੀ ਸਿੰਘ ਬੀਤੇ ਜ਼ਮਾਨੇ ਦੇ ਐਕਟਰ ਜੈਨੇਂਦਰ ਪ੍ਰਤਾਪ ਸਿੰਘ ਦੀ ਬੇਟੀ ਹੈ।

Punjabi Bollywood Tadka

ਉਨ੍ਹਾਂ ਨੇ ਫਿਲਮ 'ਕੋਹਰਾਮ', 'ਦਯਾਰਾਮ' ਅਤੇ 'ਦੀਵਾਨਾ ਮੁਝ ਸਾ ਨਹੀਂ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਜਦੋਂ ਤੋਂ ਬਾਲੀਵੁੱਡ ਦੇ ਦਬੰਗ ਖਾਨ ਦੇ ਨਾਲ ਅਦਿਤੀ ਨੇ ਪ੍ਰੋਮੋ ਸ਼ੂਟ ਕੀਤਾ ਹੈ। ਉਨ੍ਹਾਂ ਦੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈ। ਉਹ ਖੁਦ ਨੂੰ ਬਹੁਤ ਲੱਕੀ ਮੰਨਦੀ ਹੈ ਕਿ ਉਨ੍ਹਾਂ ਨੂੰ ਸਲਮਾਨ ਖਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅਦਿਤੀ ਨੇ ਮੁੰਬਈ 'ਚ ਪੜ੍ਹਾਈ ਕੀਤੀ ਹੈ। ਉਹ ਹਮੇਸ਼ਾ ਤੋਂ ਹੀ ਐਕਟਰ ਬਣਨਾ ਚਾਹੁੰਦੀ ਸੀ।

Punjabi Bollywood Tadka

ਇਸ ਲਈ ਉਨ੍ਹਾਂ ਨੇ ਬਹੁਚ ਘੱਟ ਉਮਰ 'ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਦਿਤੀ ਸਕੂਲ 'ਚ ਡਰਾਮਾ ਅਤੇ ਥੀਏਟਰ ਨਾਲ ਜੁੜੀ ਸੀ ਅਤੇ ਉਨ੍ਹਾਂ ਨੂੰ ਸਟੇਜ 'ਤੇ ਪਰਫਾਰਮ ਕਰਨ ਦਾ ਬਹੁਤ ਸ਼ੌਕ ਸੀ। ਅਦਿਤੀ ਨੇ 2016 ਤੇਲੁਗੂ ਫਿਲਮ 'ਗੁਪੇਡਾਂਥਾ ਪ੍ਰੇਮਾ' ਨਾਲ ਐਕਟਿੰਗ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਇਕ ਹੋਰ ਤੇਲੁਗੂ ਫਿਲਮ Ýਚ ਨਜ਼ਰ ਆਈ।

Punjabi Bollywood Tadka

ਅਦਿਤੀ ਪਾਕਿਸਤਾਨੀ ਫਿਲਮ ਵਜੂਦ 'ਚ ਵੀ ਕੰਮ ਕਰਨ ਵਾਲੀ ਹੈ, ਜਿਸ ਨੂੰ ਜਾਵੇਦ ਸ਼ੇਖ ਡਾਇਰੈਕਟ ਕਰਨਗੇ। ਜ਼ਿਕਰਯੋਗ ਹੈ ਕਿ ਆਪਣੀ ਚਾਰਮਿਮੰਗ ਪਰਸਨੈਲਿਟੀ ਤੋਂ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਣ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹ ਜ਼ਰੂਰ ਹੈ ਕਿ ਬਿੱਗ ਬੌਸ 'ਚ ਸਲਮਾਨ ਦੀ ਗੁਆਂਢਣ ਬਣਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਅਤੇ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਹੈ।

Punjabi Bollywood Tadka

ਅਦਿਤੀ ਨੂੰ ਐਕਟਿੰਗ ਤੋਂ ਇਲਾਵਾ ਡਾਂਸ ਦਾ ਵੀ ਬਹੁਤ ਸ਼ੌਕ ਹੈ, ਉਨ੍ਹਾਂ ਨੇ ਕੱਥਕ ਡਾਂਸ ਸਿਖਿਆ ਹੋਇਆ ਹੈ।

Punjabi Bollywood Tadka

Punjabi Bollywood Tadka


Tags: Big boss 11PromoBollywood celebritySalman khanAditi singhਬਿੱਗ ਬੌਸ 11ਸਲਮਾਨ ਖਾਨ