FacebookTwitterg+Mail

ਏਅਰਲਾਈਨ ਅਧਿਕਾਰੀ 'ਤੇ ਰੱਜ ਕੇ ਭੜਕੇ ਆਦਿਤਿਆ ਨਾਰਾਇਣ, ਕੱਢੀਆਂ ਗਾਲ੍ਹਾਂ

aditya narayan
02 October, 2017 05:14:08 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਤ ਉਹ ਇੰਡਿਗੋ ਏਅਰਲਾਇੰਸ ਦੇ ਇਕ ਅਧਿਕਾਰੀ ਨਾਲ ਖੂਬ ਬਹਿਸ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਤਿ ਇਹ ਵੀਡੀਓ ਰਾਏਪੁਰ ਏਅਪਪੋਰਟ ਦਾ ਹੈ। ਆਦਿਤਿਆ ਇਥੇ ਦੁਸਹਿਰਾ ਦੇ ਮੌਕੇ 'ਕੇ ਪਰਫਾਰਮੈਂਸ ਕਰਨ ਆਇਆ ਸੀ। ਅਸਲ 'ਚ ਆਦਿਤਿਆ ਨੇ ਆਪਣੇ ਨਾਲ ਏਅਰਲਾਇੰਸ ਨਿਯਮ ਦੁਆਰਾ ਤਹਿ ਕੀਤੇ ਗਏ 17 ਕਿਲੋ ਦਾ ਲਗੇਜ (ਬੈਗ) ਲਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਇਕ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਗੱਲ ਨਾਲ ਗੁੱਸੇ 'ਚ ਆਇਆ ਆਦਿਤਿਆ ਉਸ ਅਧਿਕਾਰੀ 'ਤੇ ਬਰਸ ਪਿਆ।

ਉਸੇ ਸਮੇਂ ਆਦਿਤਿਆ ਦੀ ਏਅਰਪੋਰਟ ਦੇ ਅਧਿਕਾਰੀ ਨਾਲ ਲੜਾਈ ਹੋ ਗਈ। ਗੱਲ ਇੰਨੀ ਜ਼ਿਆਦਾ ਵਧ ਗਈ ਕਿ ਆਦਿਤਿਆ ਨੇ ਉਸ ਅਧਿਕਾਰੀ ਨੂੰ ਇਹ ਆਖ ਦਿੱਤਾ ਕਿ, ''ਬੰਬੇ ਪਹੁੰਚਣ 'ਤੇ ਤੇਰੀ ਚੱਡੀ ਨਾ ਲਾਈ ਤਾ ਮੇਰਾ ਨਾਂ ਵੀ ਆਦਿਤਿਆ ਨਾਰਾਇਣ ਨਹੀਂ।'' ਏਅਰਪੋਰਟ 'ਤੇ ਇਸ ਤਰਾਂ ਦਾ ਹੰਗਾਮਾ ਦੇਖ ਕੇ ਹੋਰ ਅਧਿਕਾਰੀ ਵੀ ਇਥੇ ਪੁੱਜ ਗਏ ਅਤੇ ਆਦਿਤਿਆ ਨੂੰ ਕਿਹਾ ਕਿ ਉਹ ਕਿਸੇ ਕਰਮਚਾਰੀ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ। ਆਦਿਤਿਆ ਦੇ ਮਾਮਲੇ ਨੂੰ ਸਖਤੀ ਨਾਲ ਲੈਂਦੇ ਹੋਏ ਏਅਰਪੋਰਟ ਅਧਿਕਾਰੀਆਂ ਨੇ ਉਸ ਨੂੰ ਅਫਸਰ ਅਧਿਕਾਰੀ ਤੋਂ ਮੁਆਫੀ ਮੰਗਵਾਈ, ਜਿਸ ਤੋਂ ਬਾਅਗ ਹੀ ਉਸ ਨੂੰ ਬੋਰਡਿੰਗ ਕਰਨ ਦਿੱਤਾ ਗਿਆ।


Tags: Udit NarayanAditya NarayanAirport OfficialsAltercationਉਦਿਤ ਨਾਰਾਇਣਆਦਿਤਿਆ ਨਾਰਾਇਣ