ਮੁੰਬਈ ਬਿਊਰੋ)— ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿੱਤਿਆ ਨਾਰਾਇਣ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਹ ਇੱਕ ਏਅਰਲਾਈਨ ਦੇ ਸਟਾਫ ਮੈਂਬਰ ਨੂੰ ਧਮਕਾ ਰਹੇ ਹਨ ਅਤੇ ਉਨ੍ਹਾਂ ਨਾਲ ਬਦਤਮੀਜੀ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਦਿੱਤਿਆ ਇਸ ਤਰ੍ਹਾਂ ਦੇ ਵਿਵਾਦ ਵਿੱਚ ਫਸੇ ਹੋਣ। ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਬਦਸਲੂਕੀ ਦੇ ਇਲਜ਼ਾਮ ਲੱਗ ਚੁੱਕੇ ਹਨ। ਸਾਲ 2011 ਵਿੱਚ ਆਦਿੱਤਿਆ ਇੱਕ ਕੁੜੀ ਦੇ ਨਾਲ ਬਦਸਲੂਕੀ ਨੂੰ ਲੈ ਕੇ ਚਰਚਾ ਵਿੱਚ ਆਏ ਸਨ। ਉਸ ਸਮੇਂ ਤਾਂ ਉਨਾਂ ਨੂੰ ਆਪਣੇ ਖਰਾਬ ਵਰਤਾਅ ਦੇ ਚਲਦੇ ਥੱਪੜ ਵੀ ਖਾਣਾ ਪਿਆ ਸੀ। ਦਰਅਸਲ, ਉਸ ਸਮੇਂ ਖਬਰ ਆਈ ਸੀ ਕਿ ਬਾਰ ਵਿੱਚ ਨਸ਼ੇ ਦੌਰਾਨ ਆਦਿੱਤਿਆ ਨੇ ਇੱਕ ਕੁੜੀ ਦੇ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ 'ਤੇ ਕਮੈਂਟ ਵੀ ਕੀਤੇ।
ਇੰਨਾ ਹੀ ਨਹੀਂ ਨਸ਼ੇ ਵਿੱਚ ਅਦਿੱਤਿਆ ਉਸ ਕੁੜੀ 'ਤੇ ਡਿੱਗ ਗਏ ਸਨ ਜਿਸ ਤੋਂ ਬਾਅਦ ਕੁੜੀ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਆਦਿੱਤਿਆ ਨੇ ਇਸ ਗੱਲ ਤੋਂ ਇੰਨਕਾਰ ਕੀਤਾ ਸੀ ਕਿ ਬਾਰ ਵਿੱਚ ਕੁੜੀ ਨੇ ਉਨ੍ਹਾਂ ਨੁੰ ਥੱਪੜ ਮਾਰਿਆ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਹ ਉਸ ਬਾਰ ਵਿੱਚ ਆਪਣੇ ਦੋਸਤਾਂ ਨਾਲ ਗਏ ਸਨ ਅਤੇ ਉੱਥੇ ਉਨ੍ਹਾਂ ਦੀ ਕਿਸੇ ਨਾਲ ਕਹਾਸੁਣੀ ਹੋ ਗਈ ਸੀ। ਦੱਸ ਦੇਈਏ ਕਿ ਆਦਿੱਤਿਆ ਨਾਰਇਣ ਮਸ਼ਹੂਰ ਸਿੰਗਰ ਉਦਿਤ ਨਾਰਾਇਣ ਦੇ ਬੇਟੇ ਹਨ ਅਤੇ ਸੰਗੀਤਕਾਰਾਂ ਦੇ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਉਨ੍ਹਾਂ ਦੇ ਪਿਤਾ ਉਦਿਤ ਨਾਰਾਇਣ ਮਸ਼ਹੂਰ ਪਲੇਅਬੈਕ ਸਿੰਗਰ ਹਨ ਪਰ ਆਦਿੱਤਿਆ ਆਪਣੇ ਪਿਤਾ ਦੀ ਤਰ੍ਹਾਂ ਉਹ ਕਾਮਯਾਬੀ ਹਾਸਿਲ ਨਹੀਂ ਕਰ ਪਾਏ।
ਆਦਿੱਤਿਆ ਦਾ ਜਨਮ 1987 ਵਿੱਚ ਹੋਇਆ ਸੀ ਅਤੇ ਉਹ 30 ਸਾਲ ਦੇ ਹਨ। ਉਨ੍ਹਾਂ ਨੇ ਸਾਲ 2003 ਵਿੱਚ ਉਤਪਲ ਸਾਂਘਵੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਮੀਠੀਬਾਈ ਕਾਲਜ ਤੋਂ ਆਪਣੇ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ। ਆਦਿੱਤਿਆ ਨੇ ਬਹੁਤ ਘੱਟ ਉਮਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ ਕਈ ਵਾਰ ਲਿਟਿਲ ਵੰਡਰ ਕਾਨਸਰਟ ਵਿੱਚ ਵੀ ਕਈ ਵਾਰ ਹਿੱਸਾ ਲਿਆ। ਲਿਟਿਲ ਵੰਡਰ ਵਿੱਚ ਉਨ੍ਹਾਂ ਨੇ ਲਗਭਗ 300 ਵਾਰ ਭਾਗ ਲਿਆ।
ਉਨ੍ਹਾਂ ਨੇ ਪਹਿਲੀ ਵਾਰ ਫਿਲਮ 'ਰੰਗੀਲਾ' ਦੇ ਲਈ ਆਸ਼ਾ ਭੋਸਲੇਂ ਦੇ ਨਾਲ ਗੀਤ ਗਾਇਆ ਸੀ। ਇਸ ਤੋਂ ਬਾਅਦ ਸਾਲ 1995 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ 'ਅਕੇਲੇ ਹਮ ਅਕੇਲੇ ਤੁਮ' ਵਿੱਚ ਗੀਤ ਗਾਇਆ ਸੀ। ਸਾਲ 2009 ਵਿੱਚ ਆਦਿੱਤਿਆ ਨੇ ਲੀਡ ਐਕਟਰ ਦੇ ਤੌਰ 'ਤੇ ਪਹਿਲੀ ਫਿਲਮ 'ਸ਼ਾਪਿਤ' ਸਾਈਨ ਕੀਤੀ। ਜੋ ਸਾਲ 2010 ਵਿੱਚ ਰਿਲੀਜ਼ ਹੋਈ। ਇਸ ਫਿਲਮ ਵਿੱਚ ਆਦਿੱਤਿਆ ਨੇ 4 ਗੀਤ ਗਾਏ ਅਤੇ ਫਿਲਮ ਦਾ ਟ੍ਰੈਕ ਸਾਂਗ 'ਸ਼ਾਪਿਤ ਹੁਆ' ਵੀ ਕੰਪੋਜ਼ ਕੀਤਾ। ਚਾਈਲਡ ਆਰਟਿਸਟ ਦੇ ਤੌਰ 'ਤੇ ਉਨ੍ਹਾਂ ਨੇ ਫਿਲਮ 'ਰੰਗੀਲਾ' ਅਤੇ 'ਪਰਦੇਸ' ਵਿੱਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਉਹ ਕਾਮਯਾਬੀ ਨਹੀਂ ਮਿਲ ਪਾਈ। ਇਨ੍ਹਾਂ ਦਿਨੀਂ ਆਦਿੱਤਿਆ 'ਸਾਰੇ ਗਾ ਮਾ ਪਾ' ਲਿਟਲ ਚੈਂਪਸ ਦਾ ਛੇਵਾਂ ਸੀਜ਼ਨ ਹੋਸਟ ਕਰ ਰਹੇ ਹਨ।