FacebookTwitterg+Mail

ਆਦਿੱਤਿਆ ਨਾਰਾਇਣ ਨੇ ਮਾਰੀ ਸੀ ਟੱਕਰ, 14 ਦਿਨ ਬਾਅਦ ਵੀ ਡਰਾਈਵਰ ਦੀ ਹਾਲਤ ਗੰਭੀਰ

aditya narayan
26 March, 2018 10:25:03 AM

ਮੁੰਬਈ(ਬਿਊਰੋ)— 12 ਮਾਰਚ ਨੂੰ ਆਦਿੱਤਿਆ ਨਾਰਾਇਣ ਨੇ ਆਪਣੀ ਮਰਸਡੀਜ਼ ਨਾਲ ਕਿ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਸੀ। ਹਾਦਸੇ 'ਚ ਆਟੋ ਰਿਕਸ਼ਾ ਦਾ ਡਰਾਈਵਰ ਜ਼ਖਮੀ ਹੋਇਆ ਸੀ। ਉਸ ਨੂੰ ਕੋਕੀਲਾਬੇਨ ਅੰਬਾਨੀ ਹਸਪਤਾਲ ਲਿਜਾਇਆ ਗਿਆ ਤੇ ਆਈ. ਸੀ. ਯੂ. 'ਚ ਦਾਖਲ ਕਰਾਇਆ ਗਿਆ। ਇਸ ਮਾਮਲੇ 'ਚ ਤਾਜ਼ਾ ਜਾਣਕਾਰੀ ਇਹ ਹੈ ਕਿ 14 ਦਿਨ ਬਾਅਦ ਵੀ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਅਜੇ ਵੀ ਬੇਹੋਸ਼ੀ ਦੀ ਹਾਲਤ 'ਚ ਹੈ। ਐਕਸੀਡੈਂਟ ਤੋਂ ਬਾਅਦ ਤੋਂ ਡਰਾਈਵਰ ਨੇ ਇਕ ਸ਼ਬਦ ਤੱਕ ਨਹੀਂ ਕਿਹਾ ਹੈ, ਨਾ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਛਾਣਿਆ ਹੈ। ਰਾਹਤ ਦੀ ਖਬਰ ਇਹ ਹੈ ਕਿ ਹੁਣ ਡਰਾਈਵਰ ਨੂੰ ਆਈ. ਸੀ. ਯੂ. ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। ਐਕਸੀਡੈਂਟ ਕਾਰਨ ਤੋਂ ਉਸ ਦੇ ਦਿਮਾਗ 'ਤੇ ਡੂੰਘਾ ਅਸਰ ਪਿਆ ਹੈ।

Punjabi Bollywood Tadka

ਖਬਰ ਇਹ ਵੀ ਹੈ ਕਿ ਉਦਿਤ ਤੇ ਆਦਿੱਤਿਆ ਨਾਰਾਇਣ ਡਰਾਈਵਰ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਹਸਪਤਾਲ ਆਏ ਸਨ। ਉਦਿਤ ਦੀ ਪਤਨੀ ਵੀ ਇਕ ਵਾਰ ਹਸਪਤਾਲ ਆਈ ਸੀ। ਸੂਤਰਾਂ ਮੁਤਾਬਕ ਡਰਾਈਵਰ ਦੇ ਭਤੀਜੇ ਨੇ ਦੱਸਿਆ, ਉਹ ਨਾਰਾਇਣ ਪਰਿਵਾਰ ਨਾਲ ਗੱਲ ਕਰਨ 'ਚ ਪਰੇਸ਼ਾਨੀ ਮਹਿਸੂਸ ਕਰਦੇ ਹਨ, ਉਹ ਹਾਦਸੇ ਦੇ ਬਾਰੇ 'ਚ ਦੱਸਦੇ ਹੋਏ ਕਹਿੰਦੇ ਹਨ ਕਿ, ''ਲੱਗਦਾ ਹੈ ਬ੍ਰੇਕ ਦੀ ਜਗ੍ਹਾ ਉਨ੍ਹਾਂ ਦੇ ਬੇਟੇ ਨੇ ਐਕਸੇਲੇਟਰ 'ਤੇ ਪੈਰ ਰੱਖ ਦਿੱਤਾ ਹੋਵੇਗਾ, ਨਹੀਂ ਤਾਂ ਅਜਿਹਾ ਡੈਮੇਜ ਨਾ ਹੁੰਦਾ। 70/80 kms/hr ਦੇ ਸਪੀਡ ਨਾਲ ਆਦਿੱਤਿਆ ਦੀ ਗੱਡੀ ਚੱਲ ਰਹੀ ਸੀ।'' ਰਿਪੋਰਟ ਮੁਤਾਬਕ, ਡਰਾਈਵਰ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ 'ਚ ਇਕ ਬੇਟਾ ਅਤੇ ਇਕ ਬੇਟੀ ਹੈ। ਖਬਰ ਹੈ ਕਿ ਡਰਾਈਵਰ ਦੇ ਇਲਾਜ ਦਾ ਖਰਚ ਆਦਿੱਤਿਆ ਅਤੇ ਉਦਿਤ ਨਾਰਾਇਣ ਚੁੱਕ ਰਹੇ ਹਨ।


Tags: Rickshaw Driver Aditya NarayanUnconsciousUdit NarayanKokilaben Ambani HospitalBollywood Celebrity

Edited By

Chanda Verma

Chanda Verma is News Editor at Jagbani.