FacebookTwitterg+Mail

ਆਦਿਤਿਆ ਦੀ ਕਾਰ ਤੋਂ ICU ਪੁੱਜਾ ਸੀ ਡਰਾਈਵਰ, 63 ਦਿਨਾਂ ਬਾਅਦ ਪੀੜਤ ਪਰਿਵਾਰ ਦਾ ਵੱਡਾ ਖੁਲਾਸਾ

aditya narayan
15 May, 2018 05:18:56 PM

ਮੁੰਬਈ( ਬਿਊਰੋ)— ਬਾਲੀਵੁੱਡ ਗਾਇਕ ਆਦਿਤਿਆ ਨਾਰਾਇਣ ਨੇ 12 ਮਾਰਚ ਨੂੰ ਇਕ ਆਟੋ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਆਟੋ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ 64 ਸਾਲਾ ਜ਼ਖਮੀ ਡਰਾਈਵਰ ਨੂੰ ਇਲਾਜ ਲਈ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਦੇਖ ਉਸ ਨੂੰ ਆਈ. ਸੀ. ਯੂ. 'ਚ ਦਾਖਲ ਕਰਨਾ ਪਿਆ। ਇਸ ਐਕਸੀਡੈਂਟ ਤੋਂ ਬਾਅਦ ਪੁਲਸ ਨੇ ਆਦਿਤਿਆ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ 'ਤੇ ਆਈ. ਪੀ. ਸੀ. ਦੀ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 10 ਹਜ਼ਾਰ ਰੁਪਏ 'ਚ ਜ਼ਮਾਨਤ ਮਿਲ ਗਈ। ਇਸ ਘਟਨਾ ਦੇ ਸਮੇਂ ਆਟੋ 'ਚ ਬੈਠੀ ਇਕ 32 ਸਾਲ ਦੀ ਮਹਿਲਾ ਨੂੰ ਵੀ ਕੁਝ ਸੱਟਾਂ ਆਈਆਂ ਸਨ।

Punjabi Bollywood Tadka

ਇਸ ਘਟਨਾ ਦੇ 63 ਦਿਨਾਂ ਬਾਅਦ ਪੀੜਤ ਦੇ ਪਰਿਵਾਰ ਵਾਲਿਆਂ ਦਾ ਬਿਆਨ ਸਾਹਮਣੇ ਆਇਆ ਹੈ। ਪੀੜਤ ਦੇ ਭਤੀਜੇ ਵਿਜੈ ਦਾ ਕਹਿਣਾ ਹੈ, ''ਮੇਰੇ ਚਾਚਾ ਨੇ ਹੁਣ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਚਾਚਾ ਫਿਲਹਾਲ ਖਤਰੇ ਤੋਂ ਬਾਹਰ ਆ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਇਸ ਸਮੇਂ ਵੀ ਉਨ੍ਹਾਂ ਦੇ ਗਲੇ 'ਚ ਪਾਈਪ ਪਾਈ ਹੋਈ ਹੈ। ਹੋ ਸਕਦਾ ਹੈ ਕਿ ਇਸੇ ਕਾਰਨ ਉਹ ਹੁਣ ਤੱਕ ਬੋਲ ਨਹੀਂ ਸਕੇ ਹਨ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਬੋਲ ਪਾਉਣਗੇ ਜਾਂ ਨਹੀਂ। ਇਹ ਘਟਨਾ ਲੋਖੰਡਵਾਲਾ 'ਚ ਇੰਦਰਲੋਕ ਬਿਲਡਿੰਗ ਦੇ ਨੇੜੇ ਦੀ ਹੈ। ਐਕਸੀਡੈਂਟ ਤੋਂ ਬਾਅਦ ਆਦਿਤਿਆ ਖੁਦ ਆਪਣੀ ਗੱਡੀ ਰਾਹੀਂ ਜ਼ਖਮੀ ਮਹਿਲਾ ਨੂੰ ਹਸਪਤਾਲ ਲੈ ਕੇ ਗਏ ਸਨ ਪਰ ਡਰਾਈਵਰ ਅਤੇ ਮਹਿਲਾ ਨੇ ਆਦਿਤਿਆ ਵਿਰੁੱਧ ਐੱਫ. ਆਈ. ਆਰ. ਲਿਖਵਾ ਦਿੱਤੀ।


Tags: Aditya NarayanCar Accident CaseAuto DriverBollywood Celebrity

Edited By

Chanda Verma

Chanda Verma is News Editor at Jagbani.