FacebookTwitterg+Mail

B'Day : ਬਤੌਰ ਚਾਈਲਡ ਆਰਟਿਸਟ 100 ਤੋਂ ਜ਼ਿਆਦਾ ਗੀਤ ਗਾ ਚੁੱਕੈ ਆਦਿਤਿਆ ਨਾਰਾਇਣ

aditya narayan
06 August, 2018 01:35:36 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦੀਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਨੇ ਸਿਰਫ 4 ਸਾਲ ਦੀ ਉਮਰ 'ਚ ਹੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਕਰ ਲਈ ਸੀ। ਇਸ ਤੋਂ ਬਾਅਦ ਆਦਿਤਿਆ ਨੇ ਫਿਲਮਾਂ 'ਚ ਕੈਮਿਓ ਕਰਨ ਸ਼ੁਰੂ ਕਰ ਦਿੱਤਾ। ਆਦਿਤਿਆ ਦਾ ਜਨਮ 6 ਅਗਸਤ ਨੂੰ ਮੁੰਬਈ 'ਚ ਹੋਇਆ ਸੀ। ਅੱਜ ਜਨਮਦਿਨ ਮੌਕੇ ਅਸੀਂ ਆਦਿਤਿਆ ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲ ਸ਼ੇਅਰ ਕਰਨ ਜਾ ਰਹੇ ਹਨ।

Punjabi Bollywood Tadka
ਆਦਿਤਿਆ ਨੇ ਕਲਿਆਣਜੀ ਵੀਰਜੀ ਸ਼ਾਹ ਤੋਂ ਗਾਇਕੀ ਦੀ ਟ੍ਰੇਨਿੰਗ ਲਈ ਸੀ। ਉਸ ਦੌਰਾਨ ਆਦਿਤਿਆ 'ਲਿਟਿਲ ਵੰਡਰਜ਼' ਕੰਸਰਟ 'ਚ ਗਾਇਆ ਕਰਦੇ ਸਨ। ਇਹ ਇਕ ਅਜਿਹਾ ਪਲੇਟਫਾਰਮ ਸੀ, ਜਿੱਥੇ ਬੱਚੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਸਨ। ਆਦਿਤਿਆ ਨੇ 300 ਤੋਂ ਜ਼ਿਆਦਾ ਵਾਰ ਕੰਸਟਰ 'ਚ ਪਰਫਾਰਮ ਕੀਤਾ ਸੀ। ਆਦਿਤਿਆ ਨੇ ਪਹਿਲੀ ਵਾਰ ਸਾਲ 1992 'ਚ ਬਤੌਰ ਪਲੇਅਬੈਕ ਸਿੰਗਰ ਗੀਤ ਗਾਇਆ ਸੀ। ਇਹ ਇਕ ਨੇਪਾਲੀ ਫਿਲਮ, ਜਿਸ ਦਾ ਨਾਂ 'ਮੋਹਿਨੀ' ਹੈ।

Punjabi Bollywood Tadka

ਇਸ ਤੋਂ ਬਾਅਦ ਸਾਲ 1995 'ਚ ਆਦਿਤਿਆ ਨੇ ਪਹਿਲੀ ਵਾਰ ਆਪਣੇ ਪਿਤਾ ਉਦਿਤ ਨਾਰਾਇਣ ਨਾਲ 'ਅਕੇਲੇ ਹਮ ਅਕੇਲੇ ਤੁੰਮ' ਫਿਲਮ ਲਈ ਗਾਇਆ ਸੀ। ਆਦਿਤਿਆ ਨੇ ਆਸ਼ਾ ਭੋਸਲੇ ਦੇ ਗੀਤ 'ਰੰਗੀਲਾ' ਨਾਲ ਕੈਮਿਓ ਕੀਤਾ। ਇਸ ਤੋਂ ਇਲਾਵਾ ਆਦਿਤਿਆ ਬਤੌਰ ਚਾਈਲਡ ਆਰਟਿਸਟ ਕਈ ਫਿਲਮਾਂ 'ਚ ਕੰਮ ਕਰ ਚੁਕਿਆ ਹੈ। ਕਿਹਾ ਜਾਂਦਾ ਹੈ ਕਿ ਸੁਭਾਸ਼ ਘਈ ਨੇ ਸਾਲ 1995 'ਚ ਆਦਿਤਿਆ ਨਾਰਾਇਣ ਨੂੰ ਪਹਿਲੀ ਵਾਰ ਦੇਖਿਆ, ਜਦੋਂ ਉਹ 'ਲਿਟਿਲ ਵੰਡਰਜ਼' ਗਰੁੱਪ ਨਾਲ ਪਰਫਾਰਮ ਕਰ ਰਿਹਾ ਸੀ। ਇਸ ਤੋਂ ਬਾਅਦ ਸੁਭਾਸ਼ ਘਈ ਨੇ ਉਸ ਨੂੰ 'ਪਰਦੇਸ' ਲਈ ਸਾਈਨ ਕਰ ਲਿਆ ਸੀ। ਇਸ ਫਿਲਮ 'ਚ ਸ਼ਾਹਰੁਖ ਅਤੇ ਮਹਿਮਾ ਚੌਧਰੀ ਅਹਿਮ ਕਿਰਦਾਰ 'ਚ ਸਨ।

Punjabi Bollywood Tadka
ਬਤੌਰ ਚਾਈਲਡ ਆਰਟਿਸਟ ਆਦਿਤਿਆ ਨੇ 100 ਤੋਂ ਜ਼ਿਆਦਾ ਗੀਤ ਗਾਏ ਸਨ। ਆਦਿਤਿਆ ਦਾ ਸਭ ਤੋਂ ਮਸ਼ਹੂਰ ਗੀਤ ਸਾਲ 1996 'ਚ ਆਈ ਫਿਲਮ 'ਮਾਸੂਮ' ਦਾ ਗੀਤ ਸੀ। ਇਸ ਗੀਤ ਦੇ ਬੋਲ 'ਛੋਟਾ ਬੱਚਾ ਜਾਨ ਕੇ' ਹਨ। ਇਸ ਗੀਤ ਲਈ ਆਦਿਤਿਆ ਨੂੰ ਬੈਸਟ ਚਾਈਲਡ ਸਿੰਗਰ ਕ੍ਰਿਟਿਕਸ ਦਾ ਐਵਾਰਡ ਮਿਲਿਆ ਸੀ। ਆਦਿਤਿਆ 16 ਭਾਸ਼ਾਵਾਂ 'ਚ ਗੀਤ ਗਾ ਚੁੱਕੇ ਹਨ। ਫਿਲਹਾਲ ਆਦਿਤਿਆ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 9 ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਸ਼ੋਅ 'ਚ ਆਦਿਤਿਆ ਬਤੌਰ ਮੁਕਾਬਲੇਬਾਜ਼ ਨਜ਼ਰ ਆਵੇਗਾ।

Punjabi Bollywood TadkaPunjabi Bollywood Tadka


Tags: Aditya Narayan Birthday Udit Narayan Chota Bacha Jaan Ke Khatron Ke Khiladi 9 Playback Singer

Edited By

Kapil Kumar

Kapil Kumar is News Editor at Jagbani.