ਮੁੰਬਈ (ਬਿਊਰੋ) — ਬਾਲੀਵੁੱਡ ਗਾਇਕਾ ਨੇਹਾ ਕੱਕੜ ਇੰਨ੍ਹੀਂ ਦਿਨੀਂ 'ਇੰਡੀਅਨ ਆਈਡਲ' ਸੀਜ਼ਨ 11 ਨੂੰ ਜੱਜ ਕਰ ਰਹੀ ਹੈ। ਉਸ ਦੇ ਸਹਿ-ਜੱਜ ਵਿਸ਼ਾਲ ਦਡਲਾਨੀ ਤੇ ਹਿਮੇਸ਼ ਰੇਸ਼ਮੀਆ ਹੈ। ਇਸ ਸ਼ੋਅ ਨੂੰ ਆਦਿਤਿਆ ਨਾਰਾਇਣ ਹੋਸਟ ਕਰ ਰਿਹਾ ਹੈ। ਨੇਹਾ ਸ਼ੋਅ 'ਚ ਰੋਣ ਨੂੰ ਲੈ ਕੇ ਅਕਸਰ ਹੀ ਚਰਚਾ ਰਹਿੰਦੀ ਹੈ। ਹੁਣ ਨੇਹਾ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਨੇਹਾ ਕੱਕੜ ਜਿਸ ਵਿਅਕਤੀ ਨਾਲ ਵਿਆਹ ਕਰਵਾਉਣ ਜਾ ਰਹੀ ਹੈ, ਉਸ ਦਾ ਨਾਂ ਜਾਣ ਹੈਰਾਨੀ ਹੋਵੇਗੀ। ਦਰਅਸਲ, ਨੇਹਾ ਕੱਕੜ ਦੇ ਵਿਆਹ ਦੀ ਗੱਲ ਆਦਿਤਿਆ ਨਾਰਾਇਣ ਨਾਲ ਚੱਲ ਰਹੀ ਹੈ। ਇਹ ਗੱਲ ਸ਼ੋਅ ਦੇ ਸੈੱਟ 'ਤੇ ਹੋਈ। ਸੈੱਟ 'ਤੇ ਹੀ ਆਦਿਤਿਆ ਦਾ ਪੂਰਾ ਪਰਿਵਾਰ ਨੇਹਾ ਨਾਲ ਮਿਲਣ ਵੀ ਪਹੁੰਚਿਆ। ਖਬਰਾਂ ਮੁਤਾਬਕ, 'ਇੰਡੀਅਨ ਆਈਡਲ 11' ਦੇ ਆਉਣ ਵਾਲੇ ਐਪੀਸੋਡ 'ਚ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਪਹੁੰਚਣਗੇ। ਇਸ ਸ਼ੋਅ 'ਚ ਉਦਿਤ ਨਾਰਾਇਣ, ਨੇਹਾ ਨੂੰ ਆਪਣੇ ਬੇਟੇ ਦਾ ਨਾਂ ਲੈ ਕੇ ਸਤਾਉਂਦੇ ਨਜ਼ਰ ਆਉਣਗੇ। ਉਥੇ ਹੀ ਉਦਿਤ ਆਖਣਗੇ ਕਿ ਉਹ ਇਸ ਸ਼ੋਅ ਨੂੰ ਪਹਿਲੇ ਹੀ ਐਪੀਸੋਡ ਤੋਂ ਫਾਲੋ ਕਰ ਰਹੇ ਹਨ, ਜਿਸ ਦੇ ਦੋ ਕਾਰਨ ਹਨ। ਇਕ ਤਾਂ ਇਸ ਸ਼ੋਅ ਦੇ ਕੰਟੈਸਟੈਂਟ ਬਹੁਤ ਟੇਲੈਂਟਡ ਹਨ ਤੇ ਦੂਜਾ ਇਹ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹਨ। ਸਿਰਫ ਉਦਿਤ ਨਾਰਾਇਣ ਹੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਦੀਪਾ ਨਾਰਾਇਣ ਨੇ ਵੀ ਇਸ ਸ਼ੋਅ 'ਚ ਨੇਹਾ ਕੱਕੜ ਨੂੰ ਨਾਰਾਇਣ ਖਾਨਦਾਨ ਦੀ ਨੂੰਹ ਬਣਾਉਣ ਦੀ ਗੱਲ ਆਖੀ। ਇੰਨਾ ਹੀ ਨਹੀਂ ਸਗੋਂ ਨੇਹਾ ਦੇ ਮਾਤਾ-ਪਿਤਾ ਵੀ ਇਸ ਸ਼ੋਅ 'ਚ ਆਏ ਸਨ ਤੇ ਉਹ ਵੀ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ। ਇਸ ਦੌਰਾਨ ਆਦਿਤਿਆ ਨਾਰਾਇਣ ਕਾਫੀ ਖੁਸ਼ ਨਜ਼ਰ ਆਏ। ਦੱਸ ਦਈਏ ਕਿ ਨੇਹਾ ਕੱਕੜ ਫਿਲਹਾਲ ਵਿਆਹ ਲਈ ਤਿਆਰ ਨਹੀਂ ਹੈ। ਨੇਹਾ ਨੇ ਕਿਹਾ ਕਿ ਜੇਕਰ ਉਹ ਇੰਨੀ ਜਲਦੀ ਵਿਆਹ ਲਈ ਮੰਨ ਗਈ ਤਾਂ ਕੋਈ ਮਜਾ ਨਹੀਂ ਰਹਿ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਸਭ ਇਕ ਮਜ਼ਾਕ ਹੈ। ਸਾਰੇ ਆਦਿਤਿਆ ਨਾਰਾਇਣ ਤੇ ਨੇਹਾ ਨੂੰ ਤੰਗ ਕਰਨ ਲਈ ਅਜਿਹਾ ਕਰ ਰਹੇ ਹਨ। ਹਾਲਾਂਕਿ ਆਦਿਤਿਆ ਸ਼ੋਅ 'ਚ ਅਕਸਰ ਹੀ ਨੇਹਾ ਕੱਕੜ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ।