FacebookTwitterg+Mail

ICU 'ਚ ਪੁੱਜੇ ਜ਼ਖਮੀਆਂ ਤੋਂ ਆਦਿੱਤਿਆ ਨੇ ਮੰਗੀ ਮੁਆਫੀ, ਖਰਚ ਚੁੱਕ ਦਿਖਾਈ ਦਲੇਰੀ

aditya narayan feel apologises
14 March, 2018 12:03:25 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਤੇ ਟਾਪ ਸਿੰਗਰ ਉਦਿਤ ਨਾਰਾਇਣ ਦੇ ਬੇਟੇ ਆਦਿੱਤਿਆ ਨਾਰਾਇਣ ਅਕਸਰ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਸੋਮਵਾਰ ਨੂੰ ਆਦਿੱਤਿਆ ਨੇ ਅੰਧੇਰੀ ਵੈਸਟ 'ਚ ਆਪਣੀ ਮਰਸਡੀਜ਼ ਕਾਰ ਤੋਂ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਮਾਮਲੇ 'ਚ ਆਦਿੱਤਿਆ ਨਾਰਾਇਣ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਦਿੱਤਿਆ ਨੇ ਇਸ ਘਟਨਾ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਹੈ ਕਿ, ਜੋ ਹੋਇਆ ਉਹ ਬਦਕਿਸਮਤੀ ਸੀ, ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ।

Punjabi Bollywood Tadka

ਆਦਿੱਤਿਆ ਨੇ ਦੱਸਿਆ ਕਿ ਉਹ ਸਾਢੇ 12 ਵਜੇ ਓਸ਼ੀਵਾਰਾ 'ਚ ਆਪਣੇ ਘਰ ਤੋਂ ਅੰਧੇਰੀ ਲਈ ਮਰਸਡੀਜ਼ 'ਚ ਨਿਕਲੇ ਸਨ। ਲੋਖੰਡਵਾਲਾ ਤੋਂ ਉਨ੍ਹਾਂ ਵੱਲ ਤੇਜ਼ੀ ਨਾਲ ਇਕ ਆਟੋ ਆ ਰਿਹਾ ਸੀ। ਆਦਿੱਤਿਆ ਨੇ ਕਿਹਾ, ''ਮੈਨੂੰ ਲੱਗਾ ਕਿ ਉਹ ਹੌਲੀ ਹੋ ਜਾਵੇਗਾ ਪਰ ਉਸ ਨੇ ਸਪੀਡ ਘੱਟ ਨਹੀਂ ਕੀਤੀ ਬਲਕਿ ਸੱਜੇ ਪਾਸੇ ਮੁੜ ਗਿਆ। ਉਸ ਨੂੰ ਬਚਾਉਣ ਲਈ ਮੈਂ ਗੱਡੀ ਖੱਬੇ ਪਾਸੇ ਮੋੜ ਦਿੱਤੀ, ਜਿਸ ਨਾਲ ਇਕ ਦੂਜੇ ਆਟੋ ਨੂੰ ਟੱਕਰ ਲੱਗ ਗਈ।'' ਆਦਿੱਤਿਆ ਨੇ ਜ਼ਖਮੀਆਂ ਦੇ ਇਲਾਜ ਦਾ ਖਰਚ ਚੁੱਕਣ ਦਾ ਵੀ ਫੈਸਲਾ ਕੀਤਾ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਆਦਿੱਤਿਆ 'ਤੇ ਸ਼ਿਕਾਇਤ ਦਰਜ ਕੀਤੀ ਗਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਆਦਿੱਤਿਆ 'ਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਹਾਦਸੇ 'ਚ ਆਟੋ ਡਰਾਈਵਰ ਦੀ ਹਾਲਤ ਗੰਭੀਰ ਹੈ। ਉੱਥੇ ਆਟੋ 'ਚ ਬੈਠੀ 32 ਸਾਲਾ ਮਹਿਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 64 ਸਾਲ ਦੇ ਆਟੋ ਡਰਾਈਵਰ ਨੂੰ ਕੋਕੀਲਾਬੇਨ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਾਇਆ ਗਿਆ ਹੈ।

Punjabi Bollywood Tadka

ਆਦਿੱਤਿਆ ਨਾਰਾਇਣ ਦਾ ਵੀ ਮੈਡੀਕਲ ਟੈਸਟ ਕਰਵਾ ਕੇ ਇਹ ਚੈੱਕ ਕੀਤਾ ਗਿਆ ਕਿ ਕਿਤੇ ਉਨ੍ਹਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ ਪਰ ਰਿਜ਼ਲਟ ਨਕਾਰਾਤਮਕ ਆਏ। ਜ਼ਿਕਰਯੋਗ ਹੈ ਕਿ ਇਹ ਹਾਦਸਾ ਲੋਖੰਡਵਾਲਾ 'ਚ ਇੰਦਰਲੋਕ ਬਿਲਡਿੰਗ ਕੋਲ ਦਾ ਹੈ। ਐਕਸੀਡੈਂਟ ਤੋਂ ਬਾਅਦ ਆਦਿੱਤਿਆ ਖੁਦ ਆਪਣੀ ਗੱਡੀ ਨਾਲ ਜ਼ਖਮੀ ਮਹਿਲਾ ਨੂੰ ਹਸਪਤਾਲ ਲੈ ਕੇ ਗਏ ਸਨ ਪਰ ਡਰਾਈਵਰ ਤੇ ਮਹਿਲਾ ਨੇ ਆਦਿੱਤਿਆ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾ ਦਿੱਤੀ।

Punjabi Bollywood Tadka

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਆਦਿੱਤਿਆ ਆਪਣੀ ਹਰਕਤ ਕਾਰਨ ਬਦਨਾਮ ਹੋਏ ਹਨ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਆਦਿੱਤਿਆ ਦਾ ਇਕ ਏਅਰਲਾਈਨ ਦੇ ਸਟਾਫ ਨੂੰ ਧਮਕਾਉਣ ਤੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਦੀ ਵੀਡੀਓ ਲੀਕ ਹੋਇਆ ਸੀ।


Tags: Udit NarayanAditya NarayanApologisesAuto RickshawAccidentBollywood Celebrityਉਦਿਤ ਨਾਰਾਇਣਆਦਿੱਤਿਆ ਨਾਰਾਇਣ

Edited By

Chanda Verma

Chanda Verma is News Editor at Jagbani.