FacebookTwitterg+Mail

ਅਭਿਨੇਤਾ ਆਦਿੱਤਿਆ ਪੰਚੋਲੀ ਖਿਲਾਫ ਪਰਚਾ ਦਰਜ

aditya pancholi
23 January, 2019 11:45:48 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਦਿੱਤਿਆ ਪੰਚੋਲੀ ਇਕ ਵਾਰ ਫੇਰ ਵਿਵਾਦਾਂ 'ਚ ਹਨ। ਉਨ੍ਹਾਂ ਖਿਲਾਫ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ 'ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਕਾਰ ਮਕੈਨਿਕ ਦੇ ਪੈਸੇ ਨਹੀਂ ਦਿੱਤੇ। ਜਦੋਂ ਮਕੈਨਿਕ ਨੇ ਪੈਸੇ ਦੀ ਮੰਗ ਕੀਤੀ ਤਾਂ ਉਸ ਨੂੰ ਜਾਣੋ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮੁੰਬਈ ਪੁਲਸ ਜਾਂਚ 'ਚ ਜੁੱਟ ਗਈ ਹੈ। ਐਫ.ਆਈ.ਆਰ. ਮੁਤਾਬਕ ਆਦਿੱਤਿਆ ਪੰਚੋਲੀ ਨੇ ਸਾਲ 2017 'ਚ ਮਕੈਨਿਕ ਕੋਲੋਂ ਆਪਣੀ ਕਾਰ ਠੀਕ ਕਰਵਾਈ ਸੀ ਤੇ ਮੌਡੀਫਾਈ ਵੀ ਕਰਵਾਈ ਸੀ। ਇਸ 'ਤੇ ਕੁੱਲ 2,82,158 ਰੁਪਏ ਦਾ ਖਰਚ ਆਇਆ ਸੀ।
ਮਕੈਨਿਕ ਦਾ ਦੋਸ਼ ਹੈ ਕਿ ਆਦਿੱਤਿਆ ਨੇ ਕਿਹਾ ਕਿ ਉਹ ਕਾਰ ਪਹਿਲਾਂ ਡਰਾਈਵ ਕਰਕੇ ਦੇਖਣਗੇ ਤੇ ਬਾਅਦ 'ਚ ਪੈਸੇ ਦੇਣਗੇ। ਹੁਣ ਮਕੈਨਿਕ ਦਾ ਕਹਿਣਾ ਹੈ ਕਿ ਆਦਿੱਤਿਆ ਨਾ ਉਸ ਨੂੰ ਪੈਸੇ ਦੇ ਰਹੇ ਹਨ ਤੇ ਨਾ ਉਸ ਦੀ ਕੌਲ-ਮੈਸੇਜ ਦਾ ਕੋਈ ਜਵਾਬ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਉਸ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਆਦਿੱਤਿਆ ਕਈ ਵਾਰ ਵਿਵਾਦਾਂ 'ਚ ਫੱਸ ਚੁੱਕੇ ਹਨ। ਅਦਾਕਾਰਾ ਕੰਗਨਾ ਰਣੌਤ ਆਦਿੱਤਿਆ 'ਤੇ ਜਿਨਲੀ ਸ਼ੋਸ਼ਣ ਦੇ ਦੋਸ਼ ਲਗਾ ਚੁੱਕੀ ਹੈ। ਕੰਗਨਾ ਦੇ ਇਸ ਖੁਲਾਸੇ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਆਦਿੱਤਿਆ 'ਤੇ ਕੁੱਟਮਾਰ ਦਾ ਕੇਸ ਵੀ ਹੋ ਚੁੱਕਿਆ ਹੈ।


Tags: Aditya PancholiFIRVersova Police StationSaathiMuqabla

About The Author

manju bala

manju bala is content editor at Punjab Kesari