ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਦਿੱਤਿਆ ਪੰਚੋਲੀ ਦਾ 4 ਜਨਵਰੀ ਨੂੰ ਜਨਮ ਹੋਇਆ ਸੀ। ਆਦਿੱਤਿਆ ਦਾ ਫਿਲਮੀ ਕਰੀਅਰ ਅਦਾਕਾਰ ਤੋਂ ਵੱਧ ਬਤੌਰ ਵਿਲੇਨ ਦੇ ਰੋਲ 'ਚ ਚਮਕਿਆ। ਉਨ੍ਹਾਂ ਦੀ ਜ਼ਿੰਦਗੀ 'ਚ ਵਿਵਾਦ ਵੀ ਘੱਟ ਨਹੀਂ ਰਹੇ। ਉਨ੍ਹਾਂ ਦੇ ਵਿਵਾਦਾਂ ਨਾਲ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ। ਆਦਿੱਤਿਆ 'ਤੇ ਰੇਪ ਵਰਗੇ ਗੰਭੀਰ ਦੋਸ਼ ਵੀ ਲੱਗ ਚੁੱਕੇ ਹਨ। ਆਦਿੱਤਿਆ ਪੰਚੋਲੀ ਤੇ ਅਦਾਕਾਰਾ ਪੂਜਾ ਬੇਦੀ ਦਾ ਰਿਸ਼ਤਾ, ਆਦਿੱਤਿਆ 'ਤੇ ਰੇਪ ਦਾ ਦੋਸ਼ ਲੱਗਣ ਤੋਂ ਬਾਅਦ ਟੁੱਟਿਆ ਸੀ।
ਅਸਲ 'ਚ ਆਦਿੱਤਿਆ 'ਤੇ ਦੋਸ਼ ਸੀ ਕਿ ਉਹ ਪੂਜਾ ਬੇਦੀ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਦੀ ਮੇਡ (ਨੌਕਰਾਣੀ) ਦਾ ਸਰੀਰਕ ਸੋਸ਼ਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਗੱਲ ਦਾ ਪਤਾ ਜਦੋਂ ਪੂਜਾ ਬੇਦੀ ਨੂੰ ਲੱਗਾ ਤਾਂ ਉਨ੍ਹਾਂ ਨੇ ਆਦਿੱਤਿਆ ਨਾਲ ਆਪਣਾ ਰਿਸ਼ਤਾ ਤੋੜ ਲਿਆ। ਇਹ ਮਾਮਲਾ ਕਾਫੀ ਉਛਲਿਆ ਸੀ।
2005 'ਚ ਆਪਣੇ ਗੁਆਂਢੀ 'ਤੇ ਹਮਲਾ ਕਰਨ ਦੇ ਦੋਸ਼ 'ਚ ਉਨ੍ਹਾਂ ਨੂੰ ਅੰਧੇਰੀ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਕੋਰਟ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਪੁਲਸ ਮੁਤਾਬਕ ਵਰਸੋਵਾ ਦੇ ਮੈਗਨਨ ਓਪਸ ਅਪਾਰਮੈਂਟ 'ਚ ਰਹਿਣ ਵਾਲੇ ਆਦਿੱਤਿਆ ਪੰਚੋਲੀ ਦੇ ਇੱਥੇ ਕੁਝ ਮਹਿਮਾਨ ਆਏ ਸਨ। ਉਨ੍ਹਾਂ ਨੇ ਆਪਣੀ ਗੱਡੀ ਆਦਿੱਤਿਆ ਦੇ ਗੁਆਂਢੀ ਪ੍ਰਤੀਕ ਪਸਰਾਨੀ ਦੀ ਪਾਰਕਿੰਗ 'ਚ ਖੜ੍ਹੀ ਕਰ ਦਿੱਤੀ ਸੀ। ਪਸਰਾਨੀ ਨੇ ਇਸ 'ਤੇ ਇਤਰਾਜ਼ ਜਤਾਇਆ ਤੇ ਸਕਿਓਰਿਟੀ ਸਟਾਫ ਤੋਂ ਉਸ ਵਾਹਨ ਨੂੰ ਹਟਾਉਣ ਲਈ ਕਿਹਾ। ਇਸ ਤੋਂ ਬਾਅਦ ਦੋਹਾਂ ਪੱਖਾਂ 'ਚ ਵਿਵਾਦ ਹੋ ਗਿਆ ਤੇ ਆਦਿੱਤਿਆ ਪੰਚੋਲੀ ਨੇ ਪਸਰਾਨੀ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਉਨ੍ਹਾਂ ਦੀ ਨੱਕ ਫੱਟੜ ਹੋ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਆਦਿਤਿਆ ਸਿਰਫ ਕੁੱਟ-ਮਾਰ ਤੇ ਬਦਸਲੂਕੀ ਲਈ ਹੀ ਨਹੀਂ ਪਛਾਣੇ ਜਾਂਦੇ ਬਲਕਿ ਉਹ ਅੰਡਰਵਰਲਡ ਦੇ ਨਾਂ ਦਾ ਸਹਾਰਾ ਲੈ ਕੇ ਅਭਿਨੇਤਾਵਾਂ ਨੂੰ ਧਮਕਾਉਣ ਕਾਰਨ ਵੀ ਵਿਵਾਦਾਂ 'ਚ ਆ ਗਏ ਸਨ। ਇਹ ਗੱਲ ਹੈ ਫਿਲਮ 'ਤ੍ਰਿਮੂਰਤੀ' ਦੇ ਸ਼ੂਟ ਦੀ। ਇਸ ਮਾਮਲੇ 'ਚ ਅਨਿਲ ਕਪੂਰ ਨੇ ਪੁਲਸ 'ਚ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਅੰਡਰਨਰਲਡ ਤੋਂ ਇਸ ਗੱਲ ਦੀ ਧਮਕੀ ਮਿਲ ਰਹੀ ਹੈ ਕਿ ਉਹ 'ਤ੍ਰਿਮੂਰਤੀ' ਫਿਲਮ ਛੱਡ ਦੇਵੇ।
ਜਦੋਂ ਪੁਲਸ ਨੇ ਇਨ੍ਹਾਂ ਕਾਲ ਡਿਟੇਲ ਦੀ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਇਹ ਧਮਕੀਆਂ ਕੋਈ ਹੋਰ ਨਹੀਂ ਬਲਕਿ ਆਦਿੱਤਿਆ ਪੰਚੋਲੀ ਦੇ ਰਹੇ ਸਨ। ਆਦਿੱਤਿਆ ਨਾਲ ਕੰਗਨਾ ਦੇ ਕੁਝ ਸਾਲ ਲਿਵ ਇਨ 'ਚ ਰਹਿਣ ਦੀ ਚਰਚਾ ਹੁੰਦੀ ਆਈ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੰਗਨਾ ਨੇ ਆਦਿੱਤਿਆ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਕੁਝ ਕਿਹਾ ਹੈ।
ਕੰਗਨਾ ਜਿਸ ਸਮੇਂ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਤਾਂ ਉਸੇ ਸਮੇਂ ਉਹ ਆਦਿੱਤਿਆ ਪੰਚੋਲੀ ਨਾਲ ਰਿਲੇਸ਼ਨਸ਼ਿੱਪ ਨੂੰ ਲੈ ਕੇ ਖੂਬ ਚਰਚਾ 'ਚ ਰਹੀ ਸੀ। ਇਸ ਤੋਂ ਬਾਅਦ ਕੰਗਨਾ ਨੇ ਆਦਿੱਤਿਆ 'ਤੇ ਗੰਭੀਰ ਦੋਸ਼ ਲਗਾਏ ਸਨ। ਆਦਿੱਤਿਆ ਨੂੰ 'ਯੈੱਸ ਬੌਸ' ਫਿਲਮ 'ਚ ਆਪਣੇ ਨੈਗੇਟਿਵ ਕਿਰਦਾਰ ਲਈ ਬੈਸਟ ਵਿਲੇਨ ਦਾ 'ਫਿਲਮਫੇਅਰ ਐਵਾਰਡ' ਮਿਲ ਚੁੱਕਾ ਹੈ।