FacebookTwitterg+Mail

ਜਬਰ-ਜ਼ਨਾਹ ਦੇ ਮਾਮਲੇ 'ਚ ਆਦਿਤਿਆ ਪੰਚੋਲੀ ਦੀ ਗ੍ਰਿਫਤਾਰੀ ਤੋਂ ਛੋਟ 3 ਅਗਸਤ ਤੱਕ ਵਧੀ

aditya pancholi gets interim protection till august 3
20 July, 2019 03:48:01 PM

ਮੁੰਬਈ (ਬਿਊਰੋ) — ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਵਲੋਂ ਦਾਇਰ ਜਬਰ-ਜ਼ਨਾਹ ਦੇ ਇਕ ਮਾਮਲੇ 'ਚ ਅਭਿਨੇਤਾ ਆਦਿਤਿਆ ਪੰਚੋਲੀ ਦੀ ਗ੍ਰਿਫਤਾਰੀ ਤੋਂ ਛੋਟ ਨੂੰ ਸ਼ੁੱਕਰਵਾਰ ਨੂੰ 3 ਅਗਸਤ ਤੱਕ ਵਧਾ ਦਿੱਤਾ ਹੈ। ਉਪਨਗਰ ਵਰਸੋਵਾ ਪੁਲਸ ਨੇ 28 ਜੂਨ ਨੂੰ ਪੰਚੋਲੀ ਵਿਰੁੱਧ ਐੱਫ. ਆਈ. ਆਰ. ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਅਦਾਲਤ ਦਾ ਰੁਖ ਕੀਤਾ ਸੀ। 

 

ਅਭਿਨੇਤਾ ਨੂੰ 19 ਜੁਲਾਈ ਤੱਕ ਗ੍ਰਿਫਤਾਰੀ ਤੋਂ ਛੋਟ ਦਿੱਤੀ ਗਈ ਸੀ। ਪੰਚੋਲੀ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਅਦਾਲਤ ਨੇ ਸ਼ੁੱਕਰਵਾਰ ਨੂੰ ਪਟੀਸ਼ਨ 'ਤੇ ਸੁਣਵਾਈ 3 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ, ਉਦੋਂ ਤੱਕ ਪੰਚੋਲੀ ਨੂੰ ਗ੍ਰਿਫਤਾਰੀ ਤੋਂ ਛੋਟ ਜਾਰੀ ਰਹੇਗੀ। ਅਭਿਨੇਤਰੀ ਦਾ ਦੋਸ਼ ਹੈ ਕਿ ਪੰਚੋਲੀ ਨੇ 2004-2006 ਦੇ ਵਿਚਾਲੇ ਉਸ ਨੂੰ ਕਈ ਜਗ੍ਹਾ 'ਤੇ ਰੱਖਿਆ ਤੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਪੰਚੋਲੀ ਦਾ ਦਾਅਲਾ ਹੈ ਕਿ ਉਸ ਨੂੰ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ।


Tags: Aditya PancholiMumbai CourtRape CaseVersova Police

Edited By

Sunita

Sunita is News Editor at Jagbani.