ਮੁੰਬਈ (ਬਿਊਰੋ)— ਕਰਨ ਜੌਹਰ ਦੀ ਫਿਲਮ 'ਕਲੰਕ' ਦੀ ਸ਼ੂਟਿੰਗ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਪਰ 'ਕਲੰਕ' ਦੇ ਸੈੱਟ 'ਤੇ ਲੱਗਦਾ ਹੈ ਕਿ ਜਿਵੇਂ ਕੋਈ ਕਲੰਕ ਲੱਗ ਗਿਆ ਹੋਵੇ। ਜਦੋਂ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਇਕ ਤੋਂ ਬਾਅਦ ਇਕ ਅਦਾਕਾਰਾਂ ਦੇ ਜਖ਼ਮੀ ਹੋਣ ਦੀਆਂ ਖਬਰਾਂ ਸੈੱਟ ਤੋਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਵਰੁਣ ਧਵਨ ਦੇ ਬਾਂਹ ਵਿਚ ਸ਼ੂਟਿੰਗ ਦੌਰਾਨ ਸੱਟ ਲੱਗਣ ਦੀ ਖਬਰ ਆਈ ਸੀ। ਇਸ ਤੋਂ ਬਾਅਦ ਆਲੀਆ ਭੱਟ ਦੇ ਵੀ ਜਖ਼ਮੀ ਹੋਣ ਦੀ ਖਬਰ ਆਈ ਹੁਣ ਇਸ ਤੋਂ ਬਾਅਦ ਇਕ ਅਜਿਹੀ ਹੀ ਖਬਰ ਫਿਰ ਸਾਹਮਣੇ ਆਈ ਹੈ।
ਦਰਅਸਲ ਫਿਲਮ ਵਿਚ ਸੋਨਾਕਸ਼ੀ ਸਿੰਹਾ ਨਾਲ ਰੁਮਾਂਸ ਕਰਨ ਵਾਲੇ ਐਕਟਰ ਆਦਿਤਿਆ ਰਾਏ ਕਪੂਰ ਸੈੱਟ 'ਤੇ ਜਖ਼ਮੀ ਹੋ ਗਏ ਹਨ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਅਤੇ ਆਦਿਤਿਆ ਨੂੰ ਇਕ ਮੁਸ਼ਕਲ ਐਕਸ਼ਨ ਸੀਨ ਕਰਨਾ ਸੀ। ਅਚਾਨਕ ਉਹ ਆਪਣੀ ਪਕੜ ਢਿੱਲੀ ਕਰ ਬੈਠੈ ਅਤੇ ਸਲਿਪ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜਬਾੜੇ ਵਿਚ ਸੱਟ ਲੱਗ ਗਈ ਅਤੇ ਇਕ ਦੰਦ ਟੁੱਟ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹੁਣ ਡਾਕਟਰਾਂ ਨੇ ਉਨ੍ਹਾਂ ਨੂੰ 6-7 ਦਿਨ ਦੇ ਆਰਾਮ ਦੀ ਸਲਾਹ ਦਿੱਤੀ ਹੈ।
ਇਸ ਫਿਲਮ ਵਿਚ ਆਲੀਆ ਵਰੁਣ ਤੋਂ ਇਲਾਵਾ ਆਦਿਤਿਆ ਰਾਏ ਕਪੂਰ ਅਤੇ ਸੋਨਾਕਸ਼ੀ ਸਿੰਹਾ ਨੂੰ ਵੀ ਕਾਸਟ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ 'ਕਲੰਕ' ਵਿਚ ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ ਵੀ ਨਜ਼ਰ ਆਉਣਗੇ। ਮਾਤਾ-ਪਿਤਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਜਦੋਂ ਕਿ ਆਦਿਤਿਆ ਅਤੇ ਵਰੁਣ ਫਿਲਮ 'ਚ ਸੌਤੇਲੇ ਭਰਾਵਾਂ ਦੀ ਭੂਮਿਕਾ 'ਚ ਦਿਖਾਈ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਕਲੰਕ' ਵਿਚ ਵਰੁਣ ਆਲੀਆ ਭੱਟ ਨਾਲ ਚੌਥੀ ਵਾਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਦੋਵਾਂ ਨੇ 2012 'ਚ ਆਈ ਫਿਲਮ 'ਸਟੂਡੈਂਟ ਆਫ ਦ ਈਅਰ' ਨਾਲ ਬਾਲੀਵੁਡ 'ਚ ਡੈਬਿਊ ਕੀਤਾ ਸੀ। 'ਕਲੰਕ' ਵਿਚ ਵਰੁਣ ਧਵਨ ਅਤੇ ਆਲੀਆ ਭੱਟ ਤੋਂ ਇਲਾਵਾ ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ ਦੀ ਜੋੜੀ ਵੀ 21 ਸਾਲ ਬਾਅਦ ਨਾਲ ਵਾਪਸੀ ਕਰ ਰਹੀ ਹੈ।