ਚੰਡੀਗੜ੍ਹ— ਬੀਤੇ ਦਿਨ ਐਤਵਾਰ ਨੂੰ ਸੈਕਟਰ -10 'ਚ ਤਿੰਨ ਦਿਨਾਂ ਤੱਕ ਚੱਲਣ ਵਾਲੇ 'ਰੋਜ ਫੈਸਟੀਵਲ' ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਲੈਜ਼ਰ ਵੈਲੀ 'ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਪੇਸ਼ਕਾਰੀ ਦੇਣ ਲਈ ਪਹੁੰਚੇ। ਜਿਵੇਂ ਹੀ ਉਹ ਸਟੇਜ 'ਤੇ ਆਉਣ ਲੱਗੇ ਤਾਂ ਉੱਥੇ ਮੌਜ਼ੂਦ ਪੁਲਸ ਕਰਮਾਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਅੱਗੋ ਉਨ੍ਹਾਂ ਨੇ ਦੱਸਿਆ ਕਿ ਮੈਂ ਅਦਨਾਨ ਸਾਮੀ ਹਾਂ, ਪਰ ਪੁਲਸ ਕਰਮਚਾਰੀਆਂ ਨੇ ਕਿਹਾ ਕਿ ਉਹ ਤਾਂ ਮੋਟੇ ਹਨ। ਇਸ ਮੌਕੇ ਦੌਰਾਨ ਪ੍ਰਬੰਧਕ ਸਮੇਂ 'ਤੇ ਪਹੁੰਚ ਗਏ।
ਦੱਸਣਾ ਚਾਹੁੰਦੇ ਹਾਂ ਕਿ ਅਦਨਾਨ ਸਾਮੀ ਦਾ ਭਾਰ 230 ਕਿਲੋ ਸੀ। ਆਪਣੀ ਸਖ਼ਤ ਮਿਹਨਤ ਕਰਕੇ 2015 'ਚ ਉਨ੍ਹਾਂ ਨੇ ਆਪਣਾ ਭਾਰ 75 ਕਿਲੋ ਤੱਕ ਘੱਟ ਕੀਤਾ ਸੀ। ਅਦਨਾਨ ਸਾਮੀ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਨੂੰ ਖੁਦ ਬਿਆਨ ਕਰਦੇ ਹੋਏ ਕਿਹਾ, 'ਚੰਡੀਗੜ੍ਹ 'ਚ ਲੇਜ਼ਰ ਵੈਲੀ ਦੀ ਸਟੇਜ 'ਤੇ ਆ ਰਹੇ ਸਨ ਤਾਂ ਕੁਝ ਪੁਲਸ ਕਰਮਾਚਾਰੀਆਂ ਨੇ ਰੋਕ ਦਿੱਤਾ। ਪਛਾਣ ਦੱਸਣ ਦੇ ਬਾਵਜੂਦ ਕਿ ਮੈਂ ਪਹਿਲਾ ਮੋਟਾ ਸੀ, ਮੈਂ ਅਦਨਾਨ ਸਾਮੀ ਹਾਂ, ਹੁਣ ਮੈਂ ਮੋਟਾ ਨਹੀਂ ਰਿਹਾ, ਪਰ ਉਨ੍ਹਾਂ ਨੇ ਖੂਬ ਮਖੌਲ ਉਡਾਇਆ। ਇਸ ਮੌਕੇ 'ਤੇ ਚੰਡੀਗੜ੍ਹ ਪੁਲਸ ਦੇ ਕੁਝ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।'
ਪੇਸ਼ਕਾਰੀ ਦੇ ਕੇ ਸਭ ਦਾ ਦਿਲ ਮੋਹਿਆ
ਅਦਨਾਨ ਨੇ ਸਟੇਜ 'ਤੇ ਪਹੁੰਚ ਦੇ ਹੀ ਲੇਜ਼ਰ ਵੈਲੀ ਨੂੰ ਰੋਮਾਟਿਕ ਸੁਰਾਂ ਨਾਲ ਖੁਸ਼ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾ 'ਕਭੀ ਤੋਂ ਨਜ਼ਰ ਮਿਲਾਓ', 'ਕੋਈ ਲਿਫਟ ਦਿਲਾ ਦੇ' ਗਾਣੇ ਗਾ ਕੇ ਆਡੀਅਨਜ਼ ਦਾ ਦਿਲ ਖੁਸ਼ ਕੀਤਾ। ਇਸ ਤੋਂ ਬਾਅਦ ਸਾਮੀ ਨੇ 'ਤੇਰਾ ਚਿਹਰਾ', 'ਭੀਗੀ=ਭੀਗੀ ਰਾਤੋਂ ਮੇ' ਵਰਗੇ ਕਈ ਗਾਣੇ ਗਾਏ। ਅਦਨਾਨ ਸਾਮੀ ਜਦੋਂ ਸਟੇਜ 'ਤੇ ਆਏ ਤਾਂ ਲੋਕਾਂ ਨੇ ਮੋਬਾਇਲ ਦੀ ਲਾਈਟ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।