ਜਲੰਧਰ (ਬਿਊਰੋ)— ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੋਂ ਬਾਅਦ ਹੁਣ ਗਾਇਕ ਅਦਨਾਨ ਸਾਮੀ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਦਨਾਨ ਦਾ ਟਵਿਟਰ ਅਕਾਊਂਟ ਵੀ ਠੀਕ ਉਸੇ ਤਰ੍ਹਾਂ ਹੈਕ ਹੋਇਆ ਹੈ, ਜਿਵੇਂ ਸੋਮਵਾਰ ਰਾਤ ਅਮਿਤਾਭ ਬੱਚਨ ਦਾ ਟਵਿਟਰ ਅਕਾਊਂਟ ਹੈਕ ਹੋਇਆ ਸੀ। ਅਦਨਾਨ ਦੇ ਟਵਿਟਰ ਪ੍ਰੋਫਾਈਲ ਦੇ ਕਵਰ ਪੇਜ 'ਤੇ ਵੀ ਉਹੀ ਤਸਵੀਰ ਲਗਾਈ ਗਈ ਹੈ, ਜੋ ਅਮਿਤਾਭ ਦੇ ਟਵਿਟਰ 'ਤੇ ਲਗਾਈ ਗਈ ਸੀ।
ਇਸ ਦੇ ਨਾਲ ਵੀ ਅਮਿਤਾਭ ਦੇ ਟਵਿਟਰ ਨੂੰ ਹੈਕ ਕਰਨ ਤੋਂ ਬਾਅਦ ਪ੍ਰੋਫਾਈਲ ਤਸਵੀਰ ਦੀ ਥਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਲੱਗਾ ਦਿੱਤੀ ਗਈ ਹੈ। ਅਦਨਾਨ ਦੇ ਟਵਿਟਰ ਤੋਂ ਇਕ ਤੋਂ ਬਾਅਦ ਇਕ ਟਵੀਟ ਕੀਤੇ ਗਏ, ਜਿਨ੍ਹਾਂ 'ਚ Ayyıldız Tim ਨਾਂ ਦਾ ਲੋਗੋ, ਪਾਕਿਸਤਾਨੀ ਸ਼ੋਅ 'ਚ ਨੱਚਦੇ ਲੋਕਾਂ ਦੀ ਵੀਡੀਓ ਤੇ ਪਾਕਿਸਤਾਨੀ ਝੰਡੇ ਦੀਆਂ ਤਸਵੀਰਾਂ ਸ਼ਾਮਲ ਹਨ।
ਪਾਕਿਸਤਾਨੀ ਝੰਡੇ ਤੇ ਹੋਰ ਕਈ ਪਾਕਿਸਤਾਨੀ ਚੀਜ਼ਾਂ ਦੀਆਂ ਤਸਵੀਰਾਂ ਦੇ ਟਵੀਟ ਕੀਤੇ ਜਾਣ ਤੋਂ ਬਾਅਦ ਹੈਕ ਕੀਤੇ ਗਏ ਅਕਾਊਂਟ ਤੋਂ Ayyıldız Tim ਨਾਂ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਵੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਲੋਕਾਂ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ।ਅਦਨਾਨ ਸਾਮੀ ਮਸ਼ਹੂਰ ਬਾਲੀਵੁੱਡ ਗਾਇਕ ਹਨ, ਜੋ 'ਭੀਗੀ ਭੀਗੀ ਰਾਤੋਂ ਮੇਂ', 'ਤੇਰਾ ਚਿਹਰਾ', 'ਲਿਫਟ ਕਰਾਦੇ', 'ਕਭੀ ਤੋਂ ਨਜ਼ਰ ਮਿਲਾਓ', 'ਚੈਨ ਮੁਝੇ ਅਬ ਆਏ ਨਾ' ਤੇ 'ਭਰ ਦੋ ਝੋਲੀ ਮੇਰੀ' ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ।